You Are Here: Home » Entertainments » ਆਖਿਰ ਉਰਵਸ਼ੀ ਨੂੰ ਕਿਉਂ ਮਿਲ ਰਹੀ ਹੈ ਜਾਨੋਂ ਮਾਰਨ ਦੀ ਧਮਕੀ ? ਜਾਣੋਂ ਵਜ੍ਹਾ

ਆਖਿਰ ਉਰਵਸ਼ੀ ਨੂੰ ਕਿਉਂ ਮਿਲ ਰਹੀ ਹੈ ਜਾਨੋਂ ਮਾਰਨ ਦੀ ਧਮਕੀ ? ਜਾਣੋਂ ਵਜ੍ਹਾ



ਮੁੰਬਈ(ਬਿਊਰੋ)— ‘ਹੇਟ ਸਟੋਰੀ 4’ ਦੀ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਉਰਵਸ਼ੀ ਨੂੰ ਇਹ ਧਮਕੀ ਫਿਲਮ ਦੇ ਟਰੇਲਰ ਰਿਲੀਜ਼ਿੰਗ ਦੇ ਬਾਅਦ ਤੋਂ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਰਵਸ਼ੀ ਨੇ ਕੁਝ ਕਹਿ ਦਿੱਤਾ, ਜਿਸ ਕਾਰਨ ਲੋਕ ਉਨ੍ਹਾਂ ਤੋਂ ਨਾਰਾਜ਼ ਹੋ ਗਏ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ।

PunjabKesari

ਉਰਵਸ਼ੀ ਰੌਤੇਲਾ ਨੂੰ ‘ਹੇਟ ਸਟੋਰੀ 4’ ‘ਚ ਕੰਮ ਕਰਨ ਤੋਂ ਬਾਅਦ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ਉਰਵਸ਼ੀ ਨੇ ਫਿਲਮ ਦੇ ਟਰੇਲਰ ‘ਚ ਇਹ ਕਿਹਾ ਹੈ ਕਿ, ”ਦ੍ਰੌਪਦੀ ਦੇ ਤਾਂ ਪੰਜ ਪਤੀ ਸਨ, ਇੱਥੇ ਤਾਂ ਸਿਰਫ ਦੋ ਹੀ ਹਨ।”

PunjabKesari

ਉਨ੍ਹਾਂ ਦੀ ਇਸੇ ਗੱਲ ਕਾਰਨ ਉਨ੍ਹਾਂ ਨੂੰ ਧਮਕੀ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਰਵਸ਼ੀ ਨੇ ਦ੍ਰੌਪਦੀ ਦੀ ਬੇਇਜ਼ਤੀ ਕੀਤੀ ਹੈ। ਇਸ ਸੰਵਾਦ ਕਾਰਨ ਉਹ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ।

PunjabKesari

ਸੂਤਰਾਂ ਦੀ ਜੇਕਰ ਮੰਨੀਏ ਤਾਂ ਟਰੇਲਰ ਰਿਲੀਜ਼ਿੰਗ ਤੋਂ ਬਾਅਦ ਤੋਂ ਹੀ ਉਰਵਸ਼ੀ ਨੂੰ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਆ ਰਹੇ ਹਨ। ਹਾਲਾਂਕਿ ਉਰਵਸ਼ੀ ਨੇ ਇਸ ਤਰ੍ਹਾਂ ਕਮੈਂਟਸ ਤੇ ਲੋਕਾਂ ਦੇ ਰਿਐਕਸ਼ਨ ‘ਤੇ ਆਪਣੀ ਹੈਰਾਨੀ ਜਤਾਈ ਹੈ।

PunjabKesari

9 ਮਾਰਚ ਨੂੰ ਹੋਵੇਗੀ ਫਿਲਮ ਰਿਲੀਜ਼
ਉਰਵਸ਼ੀ ਰੌਤੇਲਾ ਦੀ ਫਿਲਮ ‘ਹੇਟ ਸਟੋਰੀ 4’ 9 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਕਰਨ ਵਾਹੀ, ਵਿਵਾਨ ਭਟੇਨਾ ਤੇ ਗੁਲਸ਼ਨ ਗਰੋਵਰ ਲੀਡ ਰੋਲ ‘ਚ ਨਜ਼ਰ ਆਉਣਗੇ।

PunjabKesari

ਇਹ ‘ਹੇਟ ਸਟੋਰੀ’ ਸੀਰੀਜ਼ ਦੀ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਤਿੰਨੋਂ ਫਿਲਮਾਂ ਬਾਕਸ ਆਫਿਸ ‘ਤੇ ਸਫਲਤਾ ਦੇ ਝੰਡੇ ਗੱਡ ਚੁੱਕੀ ਹੈ।

PunjabKesari

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top