You Are Here: Home » Mumbai » ਟੀ.ਵੀ. ਸ਼ੋਅ ‘ਇਸ਼ਕਬਾਜ਼’ ਦੇ ਪ੍ਰੋਡਿਊਸਰ ਨੇ 16 ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਕੀਤੀ ਆਤਮਹੱਤਿਆ

ਟੀ.ਵੀ. ਸ਼ੋਅ ‘ਇਸ਼ਕਬਾਜ਼’ ਦੇ ਪ੍ਰੋਡਿਊਸਰ ਨੇ 16 ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਕੀਤੀ ਆਤਮਹੱਤਿਆ



ਮੁੰਬਈ (ਬਿਊਰੋ)— ਮੁੰਬਈ ਦੇ ਉਪਨਗਰ ਮਲਾਡ ‘ਚ 40 ਸਾਲ ਦੇ ਟੈਲੀਵਿਜ਼ਨ ਨਿਰਮਾਤਾ ਅਤੇ ਕਲਾ ਨਿਰਦੇਸ਼ਕ ਨੇ ਇਕ ਬਿਲਡਿੰਗ ਦੀ 16ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਸ਼ੋਅ ‘ਇਸ਼ਕਬਾਜ਼’ ਦੇ ਪ੍ਰੋਡਿਊਸਰ ਸੰਜੈ ਬੈਰਾਗੀ ਨੇ ਸ਼ੁਕਰਵਾਰ ਸ਼ਾਮ ਨੂੰ ਜਨਕਲਿਆਣ ਨਗਰ ਵਿਚ ਸਿਲੀਕਾਨ ਵੈਲੀ ਬਿਲਡਿੰਗ ਤੋਂ ਛਲਾਂਗ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

PunjabKesari
ਦੱਸਿਆ ਜਾਂਦਾ ਹੈ ਕਿ ਬੈਰਾਗੀ ਨਿੱਜੀ ਕਾਰਨਾਂ ਕਾਰਨ ਤਨਾਅ ਵਿਚ ਸੀ, ਜਿਸ ਦਾ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ਵਿਚ ਵੀ ਜ਼ਿਕਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸੰਤੁਲਨ ਵਿਗੜਨ ਨਾਲ ਉਹ ਹੇਠਾਂ ਡਿੱਗ ਗਏ ਪਰ ਸੁਸਾਈਡ ਨੋਟ ਮਿਲਣ ‘ਤੇ ਸਭ ਕੁਝ ਸਾਫ ਹੋ ਗਿਆ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top