You Are Here: Home » Entertainments » ਅੱਖ ਮਾਰਨ ਵਾਲੀ ਕੁੜੀ ਦਾ ਇੱਕ ਹੋਰ ਵੀਡੀਓ ਵਾਇਰਲ

ਅੱਖ ਮਾਰਨ ਵਾਲੀ ਕੁੜੀ ਦਾ ਇੱਕ ਹੋਰ ਵੀਡੀਓ ਵਾਇਰਲ



ਨਵੀਂ ਦਿੱਲੀ: ਅੱਖਾਂ ਦੇ ਇਸ਼ਾਰੇ ਨਾਲ ਪਿਆਰ ਦਾ ਇਜ਼ਹਾਰ ਕਰਨ ਵਾਲੀ ਵੀਡੀਓ ਨਾਲ ਮਸ਼ਹੂਰ ਹੋਈ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਤੇ ਰੌਸ਼ਨ ਰੌਫ ਦਾ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਹੈ ਹੋਲੀ ਮਨਾਉਣ ਦਾ। ਪ੍ਰਿਆ ਪ੍ਰਕਾਸ਼ ਨੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰਿਆ ਤੇ ਰੌਸ਼ਨ ਆਪਣੇ ਦੋਸਤਾਂ ਦੇ ਨਾਲ ਹੋਲੀ ਖੇਡਦੇ ਨਜ਼ਰ ਆ ਰਹੇ ਹਨ। ਸਾਰੇ ਇੱਕ-ਦੂਜੇ ਨੂੰ ਗੁਲਾਲ ਲਾ ਰਹੇ ਹਨ ਅਤੇ ਦੋਸਤਾਂ ਨਾਲ ਮਸਤੀ ਹੋ ਰਹੀ ਹੈ।

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵੀ ਸਾਰੇ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰ ਰਹੇ ਹਨ। ਵੀਡੀਓ ਨੂੰ ਪੋਸਟ ਕਰਦੇ ਹੋਏ ਪ੍ਰਿਆ ਨੇ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਹੋਲੀ ਕਦੇ ਨਹੀਂ ਮਨਾਈ। ਇਸ ਦੇ ਨਾਲ ਹੀ ਰੌਸ਼ਨ ਨੇ ਵੀ ਪ੍ਰਿਆ ਨਾਲ ਇੱਕ-ਬਿਰੰਗੀ ਸੈਲਫੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਕਾਫੀ ਪਸੰਦ ਕਰ ਰਹੇ ਹਨ।

‘ਉਰੁ ਅਦਾਰ ਲਵ’ ਪ੍ਰਿਆ ਪ੍ਰਕਾਸ਼ ਦੀ ਪਹਿਲੀ ਫਿਲਮ ਹੈ। ਇਹ ਫਿਲਮ ਜਲਦ ਰਿਲੀਜ਼ ਹੋਵੇਗੀ। ਇਸ ਦੇ ਇੱਕ ਗਾਣੇ ਦਾ ਇੱਕ ਛੋਟਾ ਜਿਹਾ ਕਲਿੱਪ ਫੇਸਬੁੱਕ ਤੇ ਯੂ-ਟਯੂਬ ‘ਤੇ ਪਿਛਲੇ ਦਿਨੀਂ ਵਾਇਰਲ ਹੋ ਗਿਆ ਸੀ। ਫਿਲਮ ਸਟੂਡੈਂਟ ਲਾਈਫ ‘ਤੇ ਅਧਾਰਤ ਹੈ।

About The Author

Journalist

Number of Entries : 2843

Comments (1)

  • lucafiorelli

    ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ +ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ +ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ +ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ +ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥ +ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ +ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ _ +ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ — ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ !!- Jaidev Singh Anand USA

    Reply

Leave a Comment

Close
Please support the site
By clicking any of these buttons you help our site to get better
Scroll to top