You Are Here: Home » Mumbai » ਨਵਾਂ ਸ਼ੋਅ ਮਿਲਦੇ ਹੀ ਮਾਲਾਮਾਲ ਹੋਏ ਕਪਿਲ, ਖਰੀਦ ਲਈ ਕਰੋੜਾਂ ਦੀ ਵੈਨਿਟੀ ਵੈਨ

ਨਵਾਂ ਸ਼ੋਅ ਮਿਲਦੇ ਹੀ ਮਾਲਾਮਾਲ ਹੋਏ ਕਪਿਲ, ਖਰੀਦ ਲਈ ਕਰੋੜਾਂ ਦੀ ਵੈਨਿਟੀ ਵੈਨਮੁੰਬਈ(ਬਿਊਰੋ)- ਸਾਲ 2017 ’ਚ ਵਿਵਾਦਾਂ ਦਾ ਹਿੱਸਾ ਰਹੇ ਕਾਮੇਡੀਅਨ ਕਪਿਲ ਸ਼ਰਮਾ ਹੁਣ ਜਲਦ ਹੀ ਸੋਨੀ ਟੀਵੀ ’ਤੇ ਵਾਪਸੀ ਕਰ ਰਹੇ ਹਨ। ਕਪਿਲ ਦੇ ਸ਼ੋਅ ਦਾ ਪ੍ਰੋਮੋ ਲਾਂਚ ਹੋ ਚੁੱਕਾ ਹੈ। ਸੋਨੀ ਵਲੋਂ ਟਵਿਟਰ ’ਤੇ ਜਾਰੀ ਪ੍ਰੋਮੋ ’ਚ ਕਪਿਲ ਆਪਣੇ ਪੁਰਾਣੇ ਮਖੌਲੀਏ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਨਵਾਂ ਸ਼ੋਅ ਮਿਲਦੇ ਹੀ ਕਪਿਲ ’ਤੇ ਪੈਸਿਆਂ ਦੀ ਵਰਖਾ ਹੋ ਗਈ ਹੈ। ਅਸਲ ’ਚ ਉਨ੍ਹਾਂ ਨੇ ਆਪਣੇ ਲਈ ਕਿ ਲਗਜ਼ਰੀ ਵੈਨਿਟੀ ਵੈਨ ਬਣਵਾਈ ਹੈ।
PunjabKesari

ਇਸ ਦੇ ਨਾਲ ਹੀ ਹੋਲੀ ਦੇ ਦਿਨ ਕਪਿਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਨਵੀਂ ਵੈਨਿਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਪਿਲ ਦੀ ਵੈਨਿਟੀ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਡੀ. ਸੀ. ਦੀ ਡਿਜ਼ਾਈਨ ਕੀਤੀ ਹੋਈ ਇਹ ਵੈਨਿਟੀ ਕਾਫੀ ਲਗਜ਼ਰੀ ਲੁੱਕ ਦੀ ਹੈ। ਇਸ ਲਗਜ਼ਰੀ ਵੈਨਿਟੀ ਵੈਨ ਨੂੰ ਦੇਖ ਅਜਿਹਾ ਲੱਗ ਰਿਹਾ ਹੈ ਕਿ ਇਸ ’ਤੇ ਕਰੋੜਾਂ ਰੁਪਏ ਖਰਚ ਹੋਏ ਹਨ। ਕਪਿਲ ਸੋਨੀ ਚੈਨਲ ’ਤੇ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਦੇ ਨਾਲ ਵਾਪਸੀ ਕਰ ਰਹੇ ਹਨ। PunjabKesari

ਇਹ ਸ਼ੋਅ ਬੱਚਿਆਂ ਦੇ ਡਾਂਸ ਰਿਐਲਿਟੀ ਸ਼ੋਅ ਦੀ ਜਗ੍ਹਾ ਦਿਖਾਇਆ ਗਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ 6 ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਟੀ. ਵੀ. ’ਤੇ ਮੁੜ ਵਾਪਸੀ ਕਰ ਰਹੇ ਹਨ। ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ, ਗੁੱਸਾ ਤੇ ਡਿਪਰੈਸ਼ਨ ਕਾਰਨ ਕਪਿਲ ਨੂੰ ਆਪਣੇ ਕਾਮੇਡੀ ਸ਼ੋਅ ਨੂੰ ਬੰਦ ਕਰਨਾ ਪਿਆ ਸੀ। ਨਸ਼ੇ ਦੀ ਆਦਤ ’ਚੋਂ ਉਭਰਨ ਲਈ ਕਪਿਲ ਨੇ ਬੈਂਗਲੁਰੂ ਦੇ ਇਕ ਰਿਹੈਬ ਸੈਂਟਰ ਤੋਂ ਮਦਦ ਵੀ ਲਈ ਸੀ।

PunjabKesari

ਬਾਅਦ ’ਚ ਉਨ੍ਹਾਂ ਦੀ ਦੂਜੀ ਫਿਲਮ ‘ਫਿਰੰਗੀ’ ਰਿਲੀਜ਼ ਹੋਈ, ਜੋ ਬਾਕਸ ਆਫਿਸ ’ਤੇ ਫਲਾਪ ਹੋ ਗਈ। ਹੁਣ ਨਵੇਂ ਪ੍ਰੋਮੋ ’ਚ ਕਪਿਲ ਕਾਫੀ ਰਿਲੈਕਸ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਕਪਿਲ ਨਵੇਂ ਪ੍ਰੋਜੈਕਟ ਲਈ ਸ਼ੂੁਟਿੰਗ ਸ਼ੁਰੂ ਕਰ ਚੁੱਕੇ ਹਨ। ਕਿਹਾ ਇਹ ਵੀ ਗਿਆ ਕਿ ਇਸ ’ਚ ਉਨ੍ਹਾਂ ਦੇ ਕਈ ਪੁਰਾਣੇ ਸਾਥੀ ਵੀ ਨਜ਼ਰ ਆਉਣਗੇ ਪਰ ਕਪਿਲ ਦਾ ਨਵਾਂ ਟੀ. ਵੀ. ਪ੍ਰੋਜੈਕਟ ਕੀ ਹੈ ਤੇ ਇਸ ’ਚ ਉਨ੍ਹਾਂ ਨਾਲ ਕੌਣ-ਕੌਣ ਹੋਣਗੇ, ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਕਪਿਲ ਨੂੰ ਮੁੜ ਟੀ. ਵੀ. ’ਤੇ ਦੇਖਣਾ ਦਿਲਚਸਪ ਹੋਵੇਗਾ।PunjabKesari

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top