You Are Here: Home » Mumbai » ਬੋਲਡ ਅੰਦਾਜ਼ ’ਚ ਬੱਚੇ ਨੂੰ ਦੁੱਧ ਪਿਲਾਉਣਾ ਪਿਆ ਅਦਾਕਾਰਾ ਨੂੰ ਮਹਿੰਗਾ, ਦਰਜ ਹੋਇਆ ਮਾਮਲਾ

ਬੋਲਡ ਅੰਦਾਜ਼ ’ਚ ਬੱਚੇ ਨੂੰ ਦੁੱਧ ਪਿਲਾਉਣਾ ਪਿਆ ਅਦਾਕਾਰਾ ਨੂੰ ਮਹਿੰਗਾ, ਦਰਜ ਹੋਇਆ ਮਾਮਲਾ



ਮੁੰਬਈ(ਬਿਊਰੋ)—  ਮਹਿਲਾਵਾਂ ਦੇ ਮੈਗਜ਼ੀਨ ‘ਗ੍ਰਹਿਲਕਸ਼ਮੀ’ ਦੇ ਮਲਿਆਲਮ ਕਵਰ ਪੇਜ਼ ’ਤੇ ਛਪੀ ਇਕ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਤਸਵੀਰ ’ਚ ਇਕ ਅਦਾਕਾਰਾ ਇਕ ਨਵੇਂ ਜੰਮੇ ਬੱਚੇ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਇਸ ਕਵਰ ਪੇਜ਼ ਨੂੰ ਲੈ ਕੇ ਕੇਰਲ ਦੀ ਕੋਲੱਮ ਸੀਜੇਏਮ ਕੋਰਟ ’ਚ ਕੇਸ ਦਰਜ ਵੀ ਹੋ ਗਿਆ ਹੈ। ਇਸ ਮਾਮਲੇ ’ਚ ਯਾਚਿਕਾ ਦਰਜ ਕਰਨ ਵਾਲੇ ਵਕੀਲ ਮੈਥਿਊ ਵਿਲਸਨ ਦਾ ਕਹਿਣਾ ਹੈ ਕਿ, ‘‘ਇਹ ਤਸਵੀਰ ਕਾਫੀ ਅਸ਼ਲੀਲ ਹੈ। ਤਸਵੀਰ ਦਾ ਵਿਰੋਧ ਕਰਨ ਵਾਲੇ ਕਈ ਲੋਕਾਂ ਨੇ ਇਤਰਾਜ ਇਸ ਗੱਲ ’ਤੇ ਵੀ ਜਤਾਇਆ ਹੈ ਕਿ ਤਸਵੀਰ ’ਚ ਜੋਸੇਫ ਮੰਗਲ ਸੂਤਰ ਤੇ ਸਿੰਦੂਰ ਪਾਇਆ ਹੈ, ਜਦੋਂਕਿ ਉਹ ਇਕ ਈਸਾਈ ਹੈ।’’
PunjabKesari
ਦੱਸਣਯੋਗ ਹੈ ਕਿ ਮਲਿਆਲਮ ਮਾਡਲ ਤੇ ਆਦਾਕਾਰਾ ਗਿਲੁ ਜੋਸੇਫ ਦੀ ਇਕ ਤਸਵੀਰ ਮੈਗਜ਼ੀਨ ‘ਗ੍ਰਹਿਲਕਸ਼ਮੀ’ ’ਚ ਛਪੀ ਸੀ। ਇਸ ’ਚ ਜੋਸੇਫ ਇਕ ਨਵੇਂ ਜੰਮੇ ਬੱਚੇ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ਨਾਲ ਇਹ ਵੀ ਲਿਖੀਆ ਗਿਆ ਸੀ ਕਿ ਕੇਰਲਾ ਦੀਆਂ ਮਾਵਾਂ ਆਖ ਰਹੀਆਂ ਹਨ, ਕਿਪ੍ਰਾ ਕਰਕੇ ਤਾੜੋ ਨਾ ਅਸੀਂ ਬ੍ਰੈਸਟਫੀਡ ਕਰਵਾਉਣਾ ਹੈ। ਕੁਝ ਸਮੇਂ ਪਹਿਲਾਂ ‘ELLE’ ਮੈਗਜ਼ੀਨ ਨੇ ਵੀ ਕੁਝ ਇਸੇ ਤਰ੍ਹਾਂ ਦਾ ਕਵਰ ਛਾਪਿਆ ਸੀ, ਜਿਸ ਦੀ ਅਲੋਚਨਾ ਕਾਫੀ ਹੋਈ ਸੀ।
PunjabKesari

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top