You Are Here: Home » Punjab » Amritsar » ਪ੍ਰੇਮੀ ਜੋੜੇ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਆਤਮ ਹੱਤਿਆ

ਪ੍ਰੇਮੀ ਜੋੜੇ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਆਤਮ ਹੱਤਿਆ



ਜੰਡਿਆਲਾ ਗੁਰੂ, 27 ਫਰਵਰੀ( ਰਾਮ ਸ਼ਰਨਜੀਤ ਸਿੰਘ ) ਇਥੋਂ ਨਜ਼ਦੀਕੀ ਪੈਂਦੇ ਪਿੰਡ ਵਡਾਲੀ ਡੋਗਰਾਂ ਦੇ ਕੋਲ ਇੱਕ ਪ੍ਰੇਮੀ ਜੋੜੇ ਵਲੋਂ ਰੇਲ ਗੱਡੀ ਥੱਲੇ ਆਕੇ ਆਤਮ ਹੱਤਿਆ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਅੱਜ ਸਵੇਰੇ ਪਿੰਡ ਵਡਾਲੀ ਡੋਗਰਾਂ ਦੇ ਫਾਟਕ ਨੰਬਰ 33ਈ 2 ‘ਤੇ ਅੰਮ੍ਰਿਤਸਰ ਤੋਂ ਦਰਭੰਗਾ ਜਨ ਨਾਇਕ ਐਕਸਪ੍ਰੈਸ ਗੱਡੀ ਦੇ ਅੱਗੇ ਛਾਲ ਮਾਰ ਕਿ ਇਕ ਜੋੜੇ ਨੇ ਆਤਮ ਹੱਤਿਆ ਕਰ ਲਈ ਹੈ ।

ਮਰਨ ਵਾਲੇ ਲੜਕੇ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸਵਰਣ ਸਿੰਘ ਉਮਰ ਕਰੀਬ ਤੀਹ ਸਾਲ ਵਾਸੀ ਪਿੰਡ ਦੇਊ ਬਾਠ ਤਹਿਸੀਲ ‘ਤੇ ਜਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ ‘ਤੇ ਇਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਇਸਦੇ ਤਿੰਨ ਬੱਚੇ ਅੱਠਸਾਲ ਦੀ ਲੜਕੀ ਅਤੇ ਪੰਜ ‘ਤੇ ਚਾਰ ਸਾਲ ਦੇ ਦੋ ਲੜਕੇ ਸਨ । ਮਰਨ ਵਾਲੀ ਲੜਕੀ ਰੀਤੂ ਪਤਨੀ ਸਵ.ਗੁਰਿੰਦਰ ਵਾਸੀ ਮੋਰੀ ਗੇਟ ਜੰਡਿਆਲਾ ਗੁਰੂ ਵਜੋਂ ਹੋਈ ਹੈ ਅਤੇ ਮ੍ਰਿਤਕਾ ਆਪਣੇ ਪਿੱਛੇ ਦੋ ਬੱਚੇ ਲੜਕਾ, ਲੜਕੀ ਅਤੇ ਬਜ਼ੁਰਗ ਸੱਸ ਸਹੁਰਾ ਛੱਡ ਗਈ ਹੈ । ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਦੇ ਆਪਸ ਵਿੱਚ ਪਿਛਲੇ ਇੱਕ ਸਾਲ ਤੋਂ ਪ੍ਰੇਮ ਸਬੰਧ ਸਨ ਅਤੇ ਪਿਛਲੇ ਪੰਜ ਦਿਨ ਤੋਂ ਲਾ ਪਤਾ ਸਨ । ਜੀਆਰਪੀ ਦੇ ਚੌਂਕੀ ਇੰਚਾਰਜ ਏ ਐਸ ਆਈ ਅਵਤਾਰ ਸਿੰਘ ਨੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕਿ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top