You Are Here: Home » Business » ਪੰਜਾਬ ਲਈ ਨਹੀਂ ਕੀਤਾ ਕੁਝ ਖਾਸ, ”ਪ੍ਰਭੂ” ਨੇ ਫਿਰ ਕੀਤਾ ਨਿਰਾਸ਼..

ਪੰਜਾਬ ਲਈ ਨਹੀਂ ਕੀਤਾ ਕੁਝ ਖਾਸ, ”ਪ੍ਰਭੂ” ਨੇ ਫਿਰ ਕੀਤਾ ਨਿਰਾਸ਼..



2016_2image_09_13_13424004711-bਚੰਡੀਗੜ੍ਹ— ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਪੇਸ਼ ਕੀਤੇ ਗਏ ਸਾਲ 2016-17 ਦੇ ਰੇਲ ਬਜਟ ‘ਚ ਪੰਜਾਬ ਲਈ ਕੁਝ ਖਾਸ ਸੁਗਾਤਾਂ ਨਹੀਂ ਸਨ। ਇਸ ਰੇਲ ਬਜਟ ‘ਚ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਸੂਬੇ ਲਈ ਰੱਖੀਆਂ ਗਈਆਂ ਜ਼ਿਆਦਾਤਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ‘ਚ ਮਾਲਵਾ ਖੇਤਰ ਦੀ ਚੰਡੀਗੜ੍ਹ ਨਾਲ ਰੇਲ ਕੁਨੈਕਟੀਵਿਟੀ ਦੀ ਮੰਗ ਵੀ ਨਜ਼ਰਅੰਦਾਜ਼ ਕਰ ਦਿੱਤੀ ਗਈ, ਜਦਕਿ ਇਸ ਵਾਸਤੇ ਲੁਧਿਆਣਾ ਅਤੇ ਸੰਗਰੂਰ ਤੋਂ ‘ਆਪ’ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਅਤੇ ਭਗਵੰਤ ਮਾਨ ਤੋਂ ਇਲਾਵਾ ਆਨੰਦਪੁਰ ਸਾਹਿਬ ਤੋਂ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣਾ ਪੂਰਾ ਜ਼ੋਰ ਲਗਾਇਆ ਸੀ। ਰੇਲ ਬਜਟ ‘ਚ ਪੰਜਾਬ ਲਈ ਸਿਰਫ਼ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਅਤੇ ਫਿਰੋਜ਼ਪੁਰ ਤੋਂ ਪੱਟੀ ਤੱਕ ਸਿੱਧੀ ਲਾਈਨ ਬਣਾਉਣ ਦੇ ਪ੍ਰਸਤਾਵ ਹੀ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਯੂ. ਪੀ. ਏ. ਸਰਕਾਰ ਦੇ ਸਮੇਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਪੰਜਾਬ ਲਈ ਕਈ ਅਹਿਮ ਰੇਲ ਪ੍ਰਾਜੈਕਟ ਦਿੱਤੇ ਸਨ। 2015-16 ਦੇ ਪਹਿਲੇ ਬਜਟ ਵਿਚ ਵੀ ਸੁਰੇਸ਼ ਪ੍ਰਭੂ ਨੇ ਪੰਜਾਬ ਨੂੰ ਨਿਰਾਸ਼ ਹੀ ਕੀਤਾ ਸੀ। ਹੁਣ ਦੂਸਰੇ ਬਜਟ ਵਿਚ ਵੀ ਪੰਜਾਬ ਦੇ ਹੱਥ ਕੁੱਝ ਖਾਸ ਨਹੀਂ ਲੱਗਿਆ ਹੈ। ਹੇਠਾਂ ਸੰਸਦ ਮੈਂਬਰਾਂ ਵੱਲੋਂ ਦਿੱਤੇ ਗਏ ਉਹ ਸੁਝਾਅ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੂੰ ਇਸ ਰੇਲ ਬਜਟ ‘ਚ ਨਜ਼ਰਅੰਦਾਜ਼ ਕੀਤਾ ਗਿਆ ਹੈ—
1. ਮੋਹਾਲੀ ਤੋਂ ਰਾਜਪੁਰਾ ਲਈ ਨਵੀਂ ਰੇਲਵੇ ਲਾਈਨ।
2. ਲੁਧਿਆਣਾ-ਜਾਖਲ ਸਿੰਗਲ ਟਰੈਕ ‘ਤੇ ਦਿਨ ਵਿਚ ਰੇਲ ਚਲਾਉਣਾ।
3. ਆਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਲਈ ਨਵੀਂ ਰੇਲ ਲਾਈਨ।
4. 14 ਜ਼ਿਲਿਆਂ ਦੀ ਕੁਨੈਕਟੀਵਿਟੀ ਲਈ ਪਟਿਆਲਾ-ਚੰਡੀਗੜ੍ਹ ਰੇਲ ਲਿੰਕ।
5. ਨਵੀਂ ਦਿੱਲੀ ਤੋਂ ਅੰਮ੍ਰਿਤਸਰ ਸੈਮੀ ਬੁਲੇਟ ਟਰੇਨ।
6. ਲੁਧਿਆਣਾ ਤੋਂ ਫਿਰੋਜ਼ਪੁਰ ਰੇਲ ਨੂੰ ਚੰਡੀਗੜ੍ਹ ਤੱਕ ਵਧਾਉਣਾ।
7. ਮੋਹਾਲੀ ਸਟੇਸ਼ਨ ਦਾ ਆਧੁਨਿਕੀਕਰਨ ਕਰਨਾ।
8. ਕਲਕੱਤਾ ਤੋਂ ਅੰਮ੍ਰਿਤਸਰ ਤੱਕ ਫ੍ਰੇਟ ਕੋਰੀਡੋਰ ਬਣਾਉਣਾ।
9. ਰਾਜਪੁਰਾ ਤੋਂ ਬਠਿੰਡਾ ਟਰੈਕ ਦਾ ਦੋਹਰੀਕਰਨ ਕਰਨਾ।
10. ਕਈ ਅਹਿਮ ਸ਼ਹਿਰਾਂ ਵਿਚ ਰੇਲ ਸਟਾਪੇਜ ਦੇ ਮਾਮਲੇ।

About The Author

Journalist

Number of Entries : 3013

Leave a Comment

Close
Please support the site
By clicking any of these buttons you help our site to get better
Scroll to top