You Are Here: Home » Business » ਰੇਲ ਬਜਟ 2016 Live : ਸੁਰੇਸ਼ ਪ੍ਰਭੂ ਦੇ ਬੋਲ, ”ਅਸੀਂ ਨਾ ਰੁਕਾਂਗੇ, ਨਾ ਝੁਕਾਂਗੇ”

ਰੇਲ ਬਜਟ 2016 Live : ਸੁਰੇਸ਼ ਪ੍ਰਭੂ ਦੇ ਬੋਲ, ”ਅਸੀਂ ਨਾ ਰੁਕਾਂਗੇ, ਨਾ ਝੁਕਾਂਗੇ”



Suresh-1ਦਿੱਲੀ— ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸੰਸਦ ‘ਚ ਆਪਣਾ ਦੂਜਾ ਰੇਲ ਬਜਟ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਮੁਸਾਫਰਾਂ ਨੂੰ ਕਿਹੜਾ ਨਵਾਂ ਤੋਹਫਾ ਦੇਣਗੇ। ਬਜਟ ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ ਪ੍ਰਭੂ ਨੇ ਕਿਹਾ ਕਿ ਇਹ ਰੇਲ ਬਜਟ ਸਾਰਿਆਂ ਲਈ ਸੰਤੋਸ਼ਜਨਕ ਹੋਵੇਗਾ।

ਬਜਟ ਦੀਆਂ ਅਹਿਮ ਗੱਲਾਂ—
* ਸਾਡੀ ਕੋਸ਼ਿਸ਼ ਕਿ ਲੋਕ ਆਰਾਮ ਨਾਲ ਯਾਤਰਾ ਕਰਨ
* ਰੇਲਵੇ ਕਰਮਚਾਰੀਆਂ ਨੂੰ 11.67 ਫੀਸਦੀ ਜ਼ਿਆਦਾ ਤਨਖਾਹ ਮਿਲੇਗੀ
* ਸਿਰਫ ਕਿਰਾਇਆ ਵਧਾ ਕੇ ਕਮਾਈ ਨਹੀਂ ਕੀਤੀ ਜਾ ਸਕਦੀ
* ਵਿੱਤੀ ਸਾਲ 2016-17 ਲਈ ਪੂੰਜੀਗਤ ਯੋਜਨਾ ਦੇ ਲਈ 1.21 ਲੱਖ ਕਰੋੜ ਰੁਪਏ ਰੱਖੇ ਗਏ ਹਨ
* ਰੇਲਵੇ ਸਾਲ 2016-17 ‘ਚ 1.8 ਲੱਖ ਕਰੋੜ ਦੇ ਰੇਵੇਨਿਊ ‘ਤੇ ਫੋਕਸ ਕਰ ਰਿਹਾ ਹੈ। ਇਹ ਪਿਛਲੇ ਸਾਲ ਤੋਂ 10 ਫੀਸਦੀ ਵਧ ਹੈ
* 2020 ਤੱਕ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ
* ਪੈਸੈਂਜਰ ਟਰੇਨਾਂ ‘ਚ ਬਾਇਓ ਟਾਇਲਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ
* ਅਗਲੇ 3-4 ਸਾਲਾਂ ‘ਚ ਸਾਰੇ ਵੱਡੇ ਰੇਲਵੇ ਪ੍ਰਾਜੈਕਟ ਪੂਰੇ ਕੀਤੇ ਜਾਣਗੇ
* ਮਾਲ-ਗੱੱਡੀਆਂ ਦੀ ਸਪੀਡ ਵਧਾ ਕੇ 50 ਕਿਲੋਮੀਟਰ ਪ੍ਰਤੀ ਹਰਟਜ਼ ਕੀਤੀ ਜਾਵੇਗੀ
* ਰੇਲਵੇ ਦੀ ਬਿਜਲੀ ਲਾਗਤ ਨੂੰ ਘੱਟ ਕੀਤਾ ਜਾਵੇਗਾ
* ਬੰਦਰਗਾਹਾਂ ਤੱਕ ਰੇਲ ਲਾਈਨਾਂ ਵਿਛਾਈਆਂ ਜਾਣਗੀਆਂ
* ਉੱਤਰ-ਪੂਰਬੀ ਇਲਾਕਿਆਂ ਨੂੰ ਰੇਲ ਨਾਲ ਜੋੜਨਾ ਸਾਡੀ ਪ੍ਰਾਥਮਿਕਤਾ
* 2020 ਤੱਕ 95 ਫੀਸਦੀ ਗੱਡੀਆਂ ਸਮੇਂ ਸਿਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ
* 2020 ਤੱਕ ਜਦੋਂ ਚਾਹੋ ਟਿਕਟ ਦੀ ਵਿਵਸਥਾ
* ਮਾਨਵ ਰਹਿਤ ਫਾਟਕ ਖਤਮ ਕੀਤੇ ਜਾਣਗੇ
* ਮੁਸਾਫਰ ਗੱਡੀ ਦੀ ਔਸਤ ਰਫਤਾਰ 80 ਕਿਲੋਮੀਟਰ ਪ੍ਰਤੀ ਘੰਟੇ ਦਾ ਉਦੇਸ਼

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top