You Are Here: Home » Uncategorized » ICC ਕੋਹਲੀ ਨੂੰ ਤੀਜੇ ਅਤੇ ਅੰਤਿਮ ਟੀ-20 ਮੈਚ ਦੇ ਬਾਅਦ ਟੈਸਟ ਚੈਂਪੀਅਨਸ਼ਿਪ ਗੁਰਜ ਦੇਵੇਗੀ

ICC ਕੋਹਲੀ ਨੂੰ ਤੀਜੇ ਅਤੇ ਅੰਤਿਮ ਟੀ-20 ਮੈਚ ਦੇ ਬਾਅਦ ਟੈਸਟ ਚੈਂਪੀਅਨਸ਼ਿਪ ਗੁਰਜ ਦੇਵੇਗੀ



ਦੁਬਈ, (ਬਿਊਰੋ)— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਅੱਜ ਕੇਪਟਾਊਨ ਦੇ ਨਿਊਲੈਂਡਸ ‘ਚ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਅਤੇ ਅੰਤਿਮ ਟੀ-20 ਕੌਮਾਂਤਰੀ ਮੈਚ ਦੇ ਸਮਾਪਤ ਹੋਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਗੁਰਜ ਪੇਸ਼ ਕਰੇਗੀ।

ਆਈ.ਸੀ.ਸੀ. ਵੱਲੋਂ ਆਈ.ਸੀ.ਸੀ. ਕ੍ਰਿਕਟ ਹਾਲ ਆਫ ਫੇਮ ਖਿਡਾਰੀ ਸੁਨੀਲ ਗਾਵਸਕਰ ਅਤੇ ਗ੍ਰੀਮ ਪੋਲਾਕ ਟੀ-20 ਕੌਮਾਂਤਰੀ ਸੀਰੀਜ਼ ਦੇ ਪੁਰਸਕਾਰ ਸਮਾਰੋਹ ਦੇ ਤੁਰੰਤ ਬਾਅਦ ਕੋਹਲੀ ਨੂੰ ਗੁਰਜ ਸੌਂਪਣਗੇ। ਭਾਰਤ ਨੇ ਪਿਛਲੇ ਮਹੀਨੇ ਦੱਖਣ ਅਫਰੀਕਾ ਦੇ ਖਿਲਾਫ ਜੋਹਾਨਸਬਰਗ ‘ਚ ਤੀਜੇ ਅਤੇ ਅੰਤਿਮ ਟੈਸਟ ‘ਚ ਜਿੱਤ ਦੇ ਬਾਅਦ ਆਈ.ਸੀ.ਸੀ. ਟੈਸਟ ਟੀਮ ਰੈਂਕਿੰਗ ‘ਚ ਨੰਬਰ ਇਕ ਸਥਾਨ ਅਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਯਕੀਨੀ ਬਣਾਈ ਹੈ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top