You Are Here: Home » India » New Delhi » ਧਨੀਆ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

ਧਨੀਆ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ



ਨਵੀਂ ਦਿੱਲੀ— ਹਰੀ ਸਬਜ਼ੀਆਂ ਸਿਹਤ ਨੂੰ ਤੰਦਰੁਸਤ ਰੱਖਦੀ ਹੈ। ਇਨ੍ਹਾਂ ‘ਚੋਂ ਹੀ ਇਕ ਹੈ ਧਨੀਆ। ਜੇ ਤੁਸੀਂ ਹਰੀ ਸਬਜ਼ੀ ਨਹੀਂ ਵੀ ਖਾ ਰਹੇ ਹਾਂ ਕਿਸੇ ਵੀ ਸਬਜ਼ੀ ਪਾ ਕੇ ਇਸ ਨੂੰ ਖਾ ਸਕਦੇ ਹੋ। ਇਸ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ। ਵਿਟਾਮਿਨ ਏ ਅਤੇ ਸੀ ਵਰਗੀਆਂ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤਾਂ ਨਾਲ ਭਰਪੂਰ ਧਨੀਆ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਰਾਇਤੇ, ਸਲਾਦ ਆਦਿ ਨੂੰ ਗਾਰਨਿਸ਼ ਕਰਕੇ ਵੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ…
1. ਗੈਸ ਤੋਂ ਛੁਟਕਾਰਾ
ਬਹੁਤ ਲੋਕਾਂ ਨੂੰ ਪਾਚਨ ਕਿਰਿਆ ‘ਚ ਗੜਬੜੀ ਹੋਣ ਕਾਰਨ ਖਾਣਾ ਆਸਾਨੀ ਨਾਲ ਨਹੀਂ ਪਚਦਾ। ਜਿਸ ਨਾਲ ਪੇਟ ‘ਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਆਹਾਰ ‘ਚ ਹਰਾ ਧਨੀਆ ਵੀ ਸ਼ਾਮਲ ਕਰਨਾ ਸ਼ੁਰੂ ਕਰ ਦਿਓ। ਧਨੀਏ ਦੀਆਂ ਪੱਤੀਆਂ ਨਾਲ ਪੇਟ ਗੈਸ ‘ਤੋਂ ਰਾਹਤ ਮਿਲਦੀ ਹੈ।

PunjabKesari
2. ਨਹੀਂ ਹੋਵੇਗੀ ਦਸਤ
ਕਈ ਵਾਰ ਖਾਣ-ਪੀਣ ‘ਚ ਗੜਬੜੀ ਹੋਣ ਕਾਰਨ ਦਸਤ ਦੀ ਸ਼ਿਕਾਅਤ ਹੋ ਜਾਂਦੀ ਹੈ। ਜਿਸ ਨਾਲ ਕਮਜ਼ੋਰੀ ਆਉਣ ਲੱਗਦੀ ਹੈ। ਅਜਿਹੇ ‘ਚ ਧਨੀਏ ਦੀ ਚਟਨੀ ਬਣਾ ਕੇ ਖਾਓ। ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।

3. ਯੂਰਿਨ ਦੀ ਪ੍ਰੇਸ਼ਾਨੀ
ਕੁਝ ਲੋਕ ਪਾਣੀ ਦੀ ਵਰਤੋਂ ਬਹੁਤ ਘੱਟ ਮਾਤਰਾ ‘ਚ ਕਰਦੇ ਹਨ। ਜਿਸ ਨਾਲ ਯੂਰਿਨ ਘੱਟ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੀ ਸਥਿਤੀ ‘ਚ ਧਨੀਏ ਦੇ ਪੱਤੇ ਰਾਇਤੇ, ਸਲਾਦ, ਸਬਜ਼ੀ ‘ਚ ਪਾ ਕੇ ਵੀ ਖਾਣੇ ਸ਼ੁਰੂ ਕਰ ਦਿਓ। ਇਸ ਨਾਲ ਹੀ ਪਾਣੀ ਵੀ ਖੂਬ ਪੀਓ।
4. ਸਰਦੀ-ਖਾਂਸੀ ਤੋਂ ਬਚਾਏ
ਇਸ ‘ਚ ਵਿਟਾਮਿਨ ਏ, ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਇਨਫੈਕਸ਼ਨ, ਖਾਂਸੀ-ਜੁਕਾਮ, ਕਫ ਆਦਿ ਤੋਂ ਛੁਟਕਾਰਾ ਮਿਲਦਾ ਹੈ।

PunjabKesari
5. ਗਠੀਆ ਰੋਗ ‘ਚ ਫਾਇਦੇਮੰਦ
ਜੋੜਾਂ ਦਾ ਦਰਦ ਮਤਲੱਬ ਗਠੀਏ ਤੋਂ ਪ੍ਰੇਸ਼ਾਨ ਹੋ ਤਾਂ ਸੁੱਕਾ ਧਨੀਏ ਨੂੰ ਆਹਾਰ ‘ਚ ਸ਼ਾਮਲ ਕਰੋ। ਤੁਸੀਂ ਧਨੀਏ ਦੇ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਗਠੀਏ ਦੇ ਮਰੀਜ ਨੂੰ ਲਾਭ ਮਿਲਦਾ ਹੈ।

PunjabKesari
6. ਡਾਇਬਿਟੀਜ਼ ਕੰਟੋਰਲ
ਧਨੀਆ ਖੂਨ ‘ਚ ਇੰਸੁਲਿਨ ਦੀ ਮਾਤਰਾ ਨੂੰ ਵੀ ਨਿਯਮਿਤ ਕਰਦਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਰੂਪ ‘ਚ ਇਸ ਦੀ ਵਰਤੋਂ ਜ਼ਰੂਰ ਕਰੋ। ਆਂਵਲੇ ਦੇ ਨਾਲ ਧਨੀਆ ਖਾਣ ਨਾਲ ਲਾਭ ਹੁੰਦਾ ਹੈ।

PunjabKesari
7. ਕਿਡਨੀ ਦੀ ਸਮੱਸਿਆ ਤੋਂ ਰਾਹਤ
ਧਨੀਏ ਦੀ ਵਰਤੋਂ ਨਾਲ ਕਿਡਨੀ ਦੀ ਸਮੱਸਿਆ ਦੂਰ ਹੋ ਜਾਂਦੇ ਹਨ ਇਸ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

PunjabKesari
8. ਮੋਟਾਪਾ ਘੱਟ ਕਰੇ
ਧਨੀਏ ‘ਚ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ‘ਚ ਜਮ੍ਹਾ ਵਾਧੂ ਚਰਬੀ ਖਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।

PunjabKesari
9. ਅੱਖਾਂ ਲਈ ਫਾਇਦੇਮੰਦ
ਇਸ ਦੇ ਇਲਾਵਾ ਧਨੀਏ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ।

PunjabKesari

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top