You Are Here: Home » Punjab » ਲੱਚਰ ਗੀਤਾਂ ਖਿਲਾਫ਼ ਹੋਕਾ ਦੇਣ ਵਾਲੇ ਇਸ ਗੀਤ ਵਾਰੀ ਕਿਥੇ ਗਏ ਸਨ (ਵੇਖੋ ਵੀਡੀਓ)

ਲੱਚਰ ਗੀਤਾਂ ਖਿਲਾਫ਼ ਹੋਕਾ ਦੇਣ ਵਾਲੇ ਇਸ ਗੀਤ ਵਾਰੀ ਕਿਥੇ ਗਏ ਸਨ (ਵੇਖੋ ਵੀਡੀਓ)



ਲੱਚਰ ਗਾਇਕੀ, ਦਾ ਹੋਕਾ ਪਿੱਟਣ ਵਾਲਿਆਂ ਵਾਸਤੇ ਇੱਕ ਸਵਾਲ ਹੈ ਬਾਈ ਤੁਸੀਂ ਜੇ ਲੱਚਰ ਸੁਣਨਾ ਚਾਹੁੰਦੇ ਹੋ ਤਾਂ ਹੀ ਤੇ ਗਾਇਕ ਗਾਉਂਦੇ ਹਨ , ਜੇਕਰ ਤੁਸੀਂ ਚੰਗਾ ਸੁਨੋ ਤੇ ਉਹ ਵੀ ਗਾਉਣ ਲੱਗ ਜਾਣਗੇ, ਹੋਕਾ ਪਿੱਟਣ ਵਾਲਿਆਂ ਲਈ ਇੱਕ ਗੀਤ ਦੀ ਉਦਾਹਰਣ ਦੇ ਰਿਹਾ ਜਿਸਦਾ ਲਿੰਕ ਹੇਠਾਂ ਦਿੱਤਾ ਹੋਇਆ , ਜੇਕਰ ਤੁਸੀਂ ਉਸਨੂੰ ਪਿਆਰ ਦਿੰਦੇ ਤਾਂ ਹੋ ਸਕਦਾ ਉਸ ਵੱਲ ਦੇਖ ਗਾਇਕ ਹੋਰ ਵੀ ਇਹੋ ਜਿਹਾ ਗੀਤ ਗਾਉਂਦਾ ਪਰ , ਤੁਸੀਂ ਦੇਖੋ ਇਸ ਗੀਤ ਦੇ VIEWS 2 ਲਖ ਤੋਂ ਵੀ ਹੇਠਾਂ ਨੇ , ਤੇ ਹਥਿਆਰਾਂ, ਨੰਗੇਜ ਤੇ ਗੈਂਗਵਾਰ ਵਾਲੇ ਗੀਤ ਰਾਤੋ ਰਾਤ ਮਿਲੀਅਨ ਹੋ ਜਾਂਦੇ , ਜਿਸਤੋਂ ਪਤਾ ਲਗਦਾ ਜੋ ਅਸੀਂ ਸੁਣਨਾ ਚਾਹੁੰਦੇ ਹਾਂ ਉਹੀ ਸਾਨੂੰ ਗਾਇਕ ਪਰੋਸਦੇ ਹਨ ,
ਪਹਿਲਾਂ ਇਹ ਗੀਤ ਸੁਣੋ ਫਿਰ ਬਾਕੀ ਦੀਆਂ ਗੱਲਾਂ ਬਾਅਦ ਚ’ ਕਰਦੇ ਹਾਂ….

ਹੁਣ ਦੱਸੋ ਕਿਵੇਂ ਦਾ ਲੱਗਾ ਇਹ ਗੀਤ ਤੁਹਾਨੂੰ , ਜੇਕਰ ਚੰਗਾ ਕਹੋਗੇ ਤਾਂ ਸਵਾਲ ਇਹ ਹੈ ਕੇ ਪਹਿਲਾਂ ਕਿਉਂ ਨਹੀਂ ਸੁਣਿਆ …ਮੇਰਾ ਹੋਕਾ ਦੇਣ ਵਾਲੇ ਲੋਕਾਂ ਨੂੰ ਸਿਰਫ ਐਨਾ ਹੀ ਕਹਿਣਾ ਹੈ ਕੇ ਗਾਇਕਾਂ ਦੇ ਵੀ ਘਰ ਨੇ, ਉਹਨਾਂ ਦੇ ਵੀ ਬੱਚੇ ਨੇ ਪਰਿਵਾਰ ਨੇ ਤੇ ਉਹਨਾਂ ਨੇ ਵੀ ਰੋਟੀ ਰੋਜ਼ੀ ਇਥੋਂ ਹੀ ਕਮਾਉਣੀ ਹੈ , ਤੁਹਾਨੂੰ ਪੱਤਾ ਹੀ ਹੋਵੇਗਾ ਇੱਕ ਗੀਤ ਤਿਆਰ ਕਰਨ ਵਿੱਚ ਕਿੰਨਾ ਖਰਚਾ ਆਉਂਦਾ ਹੈ ਤੇ ਇੱਕ ਗੀਤ ਨਾਲ ਕਿੰਨੇ ਘਰਾਂ ਦਾ ਰੋਜਗਾਰ ਪੈਦਾ ਹੁੰਦਾ ਹੈ , ਚੰਗਾ ਗੀਤ ਬਨਾਉਣ ਲੱਗਿਆਂ ਬਹੁਤ ਸਾਰੇ ਪੈਸੇ ਲੱਗਦੇ ਨੇ ਤੇ ਜੇਕਰ ਉਹ ਗੀਤ ਤੁਸੀਂ ਸੁਣੋਗੇ ਨਹੀਂ ਤੇ ਉਹ ਬਿਜਨੈਸ ਨਹੀਂ ਕਰ ਪਾਵੇਗਾ ਤਾਂ …ਉਹ ਗਾਇਕ ਤੇ ਰੁਲ ਗਿਆ ਨਾ …ਸੋ ਕਿਰਪਾ ਕਰਕੇ ਜੇ ਤੁਸੀਂ ਚਾਹੁੰਦੇ ਹੋ ਕੇ ਗਾਇਕ ਵਧਿਆ ਗੀਤ ਗਾਉਣ ਤਾਂ ਵਧੀਆ ਸੁਣਨਾ ਸੁਰੂ ਕਰ ਦਿਓ ਆਪਣੇ ਆਪ ਗਾਇਕ ਚੰਗਾ ਹੀ ਗਾਉਣਗੇ …

ਲੇਖਕ ਬਿਕਰਮ ਸਿੰਘ ਗਿੱਲ
ਮੁਖ ਸੰਪਾਦਕ ਖਬਰ ਹਰ ਪਲ ਇੰਡੀਆ
9988654543

About The Author

Journalist

Number of Entries : 3029

Leave a Comment

Close
Please support the site
By clicking any of these buttons you help our site to get better
Scroll to top