You Are Here: Home » Punjab » ਬਦਨਾਮ ਹੋ ਚੁੱਕੀ ਹੈ ਕਾਂਗਰਸ : ਚੰਦੂਮਾਜਰਾ

ਬਦਨਾਮ ਹੋ ਚੁੱਕੀ ਹੈ ਕਾਂਗਰਸ : ਚੰਦੂਮਾਜਰਾ



ਭਵਾਨੀਗੜ੍ਹ (ਬਿਉਰੋ )— ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਆਂਗਣਵਾੜੀ ਸੈਂਟਰ ਅਤੇ ਸੁਵਿਧਾ ਕੇਂਦਰ ਬੰਦ ਕਰ ਕੇ ਹਜ਼ਾਰਾਂ ਬੀਬੀਆਂ ਅਤੇ ਨੌਜਵਾਨਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਗਿਆ ਹੈ। ਸ਼ਰਾਬ ਦੇ ਠੇਕੇਦਾਰਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ, ਕਿਉਂਕਿ ਕਾਂਗਰਸੀ ਆਗੂ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ, ਜਿਸ ਕਾਰਨ ਖਜ਼ਾਨਾ ਖਾਲੀ ਹੀ ਚੱਲ ਰਿਹਾ ਹੈ। ਕਾਂਗਰਸ ਆਪਣੀਆਂ ਗਲਤ ਨੀਤੀਆਂ ਕਾਰਨ ਲੋਕਾਂ ‘ਚ ਬਦਨਾਮ ਹੋ ਚੁੱਕੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ, ਹਰਵਿੰਦਰ ਸਿੰਘ ਕਾਕੜਾ, ਭਰਭੂਰ ਸਿੰਘ ਫੱਗੂਵਾਲਾ, ਜਗਸੀਰ ਸਿੰਘ ਖੇੜੀ ਚੰਦਵਾਂ, ਬੰਟੀ ਢਿੱਲੋਂ, ਜੋਗਾ ਸਿੰਘ ਫੱਗੂਵਾਲਾ, ਸਤਿਗੁਰ ਸਿੰਘ ਮਾਝੀ, ਬਲਵਿੰਦਰ ਸਿੰਘ ਬਿੱਲੂ, ਬੂਟਾ ਸਿੰਘ ਬਾਲਦ, ਰੰਗੀ ਖਾਂ ਅਤੇ ਹਾਕਮ ਸਿੰਘ ਬਾਲਦ ਵੀ ਹਾਜ਼ਰ ਸਨ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top