You Are Here: Home » Mumbai » PNB ਘੋਟਾਲੇ ‘ਚ ਹੈਰਾਨ ਕਰਦਾ ਖੁਲਾਸਾ, ਮੋਦੀ ਕੋਲ ਸੀ ਬੈਂਕ ਦੇ ਪਾਸਵਰਡ

PNB ਘੋਟਾਲੇ ‘ਚ ਹੈਰਾਨ ਕਰਦਾ ਖੁਲਾਸਾ, ਮੋਦੀ ਕੋਲ ਸੀ ਬੈਂਕ ਦੇ ਪਾਸਵਰਡ



ਮੁੰਬਈ— ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਨੂੰ ਅੰਜਾਮ ਦੇਣ ਵਾਲੇ ਨੀਰਵ ਮੋਦੀ ਦੀ ਟੀਮ ਬਿਨਾਂ ਕਿਸੇ ਰੋਕ-ਟੋਕ ਦੇ ਪੀ. ਐੱਨ. ਬੀ. ਦਾ ਕੰਪਿਊਟਰ ਸਿਸਟਮ ਇਸਤੇਮਾਲ ਕਰਦੀ ਸੀ। ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਲਈ ਜ਼ਰੂਰੀ ਸਾਰੇ ਲਾਗ-ਇਨ ਪਾਸਵਰਡ ਨੀਰਵ ਮੋਦੀ ਕੋਲ ਸਨ। ਪੀ. ਐੱਨ. ਬੀ. ਦੇ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ, ਸਿੰਗਲ ਵਿੰਡੋ ਆਪਰੇਟਰ ਮਨੋਜ ਖਰਾਤ ਅਤੇ ਨੀਰਵ ਮੋਦੀ ਦੇ ਅਧਿਕਾਰਤ ਹਸਤਾਖਰ ਕਰਤਾ ਹੇਮੰਤ ਭੱਟ ਨੇ ਪੁੱਛਗਿੱਛ ਦੌਰਾਨ ਸੀ. ਬੀ. ਆਈ. ਸਾਹਮਣੇ ਇਹ ਖੁਲਾਸਾ ਕੀਤਾ। ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਸਮੇਤ ਇਨ੍ਹਾਂ ਤਿੰਨਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 14 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ। ਇਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।

ਉੱਥੇ ਹੀ, ਸੀ. ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰਾ ਘੋਟਾਲਾ ਇਸੇ ਬ੍ਰਾਂਚ ‘ਚ ਹੋਇਆ ਹੈ। ਇਹ ਘੋਟਾਲਾ 2011 ‘ਚ ਸ਼ੁਰੂ ਹੋਇਆ ਸੀ, ਜੋ ਕਿ ਜਨਵਰੀ 2018 ‘ਚ ਫੜਿਆ ਗਿਆ। ਸੀ. ਬੀ. ਆਈ. ਦੇ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ‘ਸਵਿਫਟ’ ਸਿਸਟਮ ‘ਚ ਲਾਗ-ਇਨ ਲਈ ਅਕਾਊਂਟ ਡਿਟੇਲ ਅਤੇ ਪਾਸਵਰਡ ਨੀਰਵ ਮੋਦੀ ਦੀ ਟੀਮ ਕੋਲ ਸਨ। ਉਨ੍ਹਾਂ ਕੋਲ ‘ਸਵਿਫਟ’ ਸਿਸਟਮ ਦਾ ਪਾਸਵਰਡ ਸੀ, ਜੋ ਐੱਲ. ਓ. ਯੂ. ਜਾਰੀ ਕਰਨ ਲਈ ਜ਼ਰੂਰੀ ਹੈ। ਸੂਤਰਾਂ ਮੁਤਾਬਕ ਦੋਸ਼ੀਆਂ ਨੂੰ ਇਸ ਕੰਮ ਬਦਲੇ ਮੋਟੀ ਰਿਸ਼ਵਤ ਮਿਲਦੀ ਸੀ। ਹਰ ਐੱਲ. ਓ. ਯੂ. ਅਤੇ ਸਵਿਫਟ ਸਿਸਟਮ ਦੇ ਗੈਰ-ਕਾਨੂੰਨੀ ਇਸਤੇਮਾਲ ‘ਤੇ ਕਮਿਸ਼ਨ ਤੈਅ ਸੀ। ਪੁੱਛਗਿੱਛ ‘ਚ ਤਕਰੀਬਨ ਅੱਧਾ ਦਰਜਨ ਬੈਂਕ ਕਰਮਚਾਰੀਆਂ ਅਤੇ ਹੋਰ ਬਾਹਰੀ ਲੋਕਾਂ ਦਾ ਹੱਥ ਘੋਟਾਲੇ ‘ਚ ਹੋਣ ਦਾ ਪਤਾ ਲੱਗਿਆ ਹੈ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top