You Are Here: Home » Punjab » Amritsar » ਅੰਮ੍ਰਿਤਸਰ ਹਵਾਈ ਅੱਡੇ ਨੇ ਦੇਸ਼ ਦੇ ਸਾਰੇ ਅੰਤਰ–ਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

ਅੰਮ੍ਰਿਤਸਰ ਹਵਾਈ ਅੱਡੇ ਨੇ ਦੇਸ਼ ਦੇ ਸਾਰੇ ਅੰਤਰ–ਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ 

 

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦਸੰਬਰ 2017 ਵਿਚ ਦਸੰਬਰ 2016 ਵਿਚ ਘਰੇਲੂ ਸਵਾਰੀਆਂ ਦੀ ਗਿਣਤੀ ਦਸੰਬਰ 2016 ਦੇ ਮੁਕਾਬਲੇ 83.5 ਪ੍ਰਤੀਸ਼ਤ ਦੇ ਵਾਧੇ ਨਾਲ ਦੇਸ਼ ਦੇ ਸਾਰੇ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਵਿਚ ਪਹਿਲੇ ਸਥਾਨ ਤੇ ਰਿਹਾ। ਦੂਜਾ ਸਥਾਨ 77.6 ਪ੍ਰਤੀਸ਼ਤ ਵਾਧੇ ਦੇ ਨਾਲ ਮਦੁਰਾਈ ਹਵਾਈ ਅੱਡੇ ਦਾ ਰਿਹਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰਤੇ ਹਵਾਬਾਜੀ ਵਿਸ਼ਲੇਸ਼ਕ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਦਸੰਬਰ 2016 ਵਿਚ ਘਰੇਲੂ ਯਾਤਰੂਆਂ ਦੀ ਗਿਣਤੀ 88,790 ਸੀ ਤੇ ਇਹ ਦਸੰਬਰ 2017 ਵਿਚ ਵੱਧਕੇ 1,62,932 ਹੋ ਗਈ।ਇਸੇ ਤਰਾਂ ਅੰਤਰ-ਰਾਸ਼ਟਰੀ ਯਾਤਰੂਆਂ ਦੀ ਕੁੱਲ ਗਿਣਤੀ 56,284 ਸੀ ਜਦ ਕਿ ਦਸੰਬਰ 2016 ਵਿਚ ਇਹ ਗਿਣਤੀ 51,945 ਸੀ ਜੋ ਕਿ 8.4 ਪ੍ਰਤੀਸ਼ਰ ਵਾਧਾ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਹਾਲ ਹੀ ਵਿਚ ਭਾਰਤ ਦੇਸਾਰੇ ਹਵਾਈ ਅੱਡਿਆ ਦੇ ਦਸੰਬਰ ਦੇ ਅੰਕੜਿਆ ਦੇ ਵਿਸ਼ਲੇਸ਼ਣ ਤੋ ਪਤਾ ਲਗਦਾ ਹੈ ਕਿ ਦਸੰਬਰ 2017 ਵਿਚ ਯਾਤਰੂਆਂ ਦੀ ਕੁੱਲ ਗਿਣਤੀ 2,19,216 ਸੀ ਜਿਸਨੇ ਨਵੰਬਰ 2017 ਦੀ 2,13,615 ਦੀ ਗਿਣਤੀ ਨੂੰ ਵੀ ਮਾਤ ਦੇ ਦਿੱਤੀ ਹੈ।

ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਹਵਾਈ ਅੱਡੇ ਤੋਂ ਯਾਤਰੂਆਂ ਦੀ 2017 ਵਰ੍ਹੇ ਵਿਚ ਸਲਾਨਾ ਗਿਣਤੀ ਪਹਿਲੀ ਵਾਰ 20.6 ਲੱਖ ਪਾਰ ਕਰ ਗਈ ਹੈ ਜੋ ਕਿ ਸਾਲ 2016 ਦੀ 15-ਲੱਖ ਦੀ ਗਿਣਤੀ ਨਾਲੋਂ 37.4 ਪ੍ਰਤੀਸ਼ਤ ਵੱਧ ਹੈ।ਪਿਛਲੇ ਸਾਲਾਂ ਵਾਂਗ 2017 ਵਰ੍ਹੇ ਵਿਚ ਵੀ ਸਭ ਤੋਂ ਵੱਧ 11 ਲੱਖ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ ਵਿਚਕਾਰ ਉਡਾਣਾਂ ‘ਤੇ ਸਫਰ ਕੀਤਾ ਜਦਕਿ ਅੰਮ੍ਰਿਤਸਰ-ਮੁੰਬਈ 2.8 ਲੱਖ ਦੇ ਨਾਲ ਦੂਜੇ ਸਥਾਨ ਤੇ ਸੀ।ਅੰਤਰ-ਰਾਸ਼ਟਰੀ ਉਡਾਣਾਂ ਵਿਚ ਅੰਮ੍ਰਿਤਸਰ-ਦੁਬਈ ਦਰਮਿਆਣ ਸਭ ਤੋਂ ਵੱਧ 2.3 ਲੱਖ ਦੇ ਕਰੀਭ ਯਾਤਰੂਆ ਨੇ ਉਡਾਣ ਭਰੀ ਤੇ ਦੂਜਾ ਸਥਾਨ ਅੰਮ੍ਰਿਤਸਰ– ਦੋਹਾ ਵਿਚਕਾਰ ਤਕਰੀਬਨ 1.1 ਲੱਖ ਯਾਤਰੂਆਂ ਨਾਲ ਕਤਰ ਏਅਰਵੇਜ਼ ਦਾ ਸੀ।
ਅੰਮ੍ਰਿਤਸਰ ਹਵਾਈ ਅੱਡੇ ਨੇ ਦੇਸ਼ ਦੇ ਸਾਰੇ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

ਸਾਲ 2017 ਵਿਚ ਯਾਤਰੂਆਂ ਦੀ ਗਿਣਤੀ ਵਿਚ ਵੱਡਾ ਵਾਧਾ ਭਾਰਤੀ ਹਵਾਈ ਕੰਪਨੀਆਂ ਵਲੌਂ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਜੰਮੂ, ਸ੍ਰੀਨਗਰ, ਬੰਗਲੋਰ ਅਤੇ ਨਾਂਦੇੜ ਲਈ ਉਡਾਣਾਂ ਸ਼ੁਰੂ ਕਰਨ ਨਾਲ ਹੋਇਆ ਹੈ।

ਕੈਟ-3ਬੀ ਸਿਸਟਮ ਦੇ ਸ਼ੁਰੂ ਹੋਣ ਨਾਲ ਵੀ ਦਸੰਬਰ ਦੇ ਮਹੀਨੇ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਉਡਾਣਾਂ ਰੱਦ ਹੋਈਆਂ।ਕੋਈ ਨਵੀਂ ਅੰਤਰ-ਰਾਸ਼ਟਰੀ ਉਡਾਣ ਨਾ ਸ਼ੁਰੂ ਹੋਣ ਦੇ ਬਾਵਜੂਦ ਅੰਤਰ-ਰਾਸ਼ਟਰੀ ਯਾਤਰੂਆਂ ਦੀ ਕੁਲ ਗਿਣਤੀ ਵਿਚ ਵੀ ਵਾਧਾ ਹੋਇਆ ਹੈ।ਏਅਰ ਇੰਡੀਆਂ ਵਲੋਂ 20 ਫਰਵਰੀ 2018 ਤੋਂ ਅੰਮ੍ਰਿਤਸਰ-ਬਰਮਿੰਘਮ ਉਡਾਣ ਸ਼ੁਰੂ ਕਰਨ ਨਾਲ ਅੰਤਰ-ਰਾਸ਼ਟਰੀ ਯਾਤਰੂਆਂ ਵਿਚ ਹੋਰ ਵਾਧਾ ਹੋਏਗਾ।
ਅੰਮ੍ਰਿਤਸਰ ਹਵਾਈ ਅੱਡੇ ਨੇ ਦੇਸ਼ ਦੇ ਸਾਰੇ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆਗੁਮਟਾਲਾ ਅਨੁਸਾਰ ਅੰਮ੍ਰਿਤਸਰ ਵਿਕਾਸ ਮੰਚ ਨੇ ਅੰਕੜਿਆਂ ਤੇ ਹੋਰ ਜਾਣਕਾਰੀ ਸਣੇ ਏਅਰ-ਏਸ਼ੀਆਂ ਐਕਸ, ਥਾਈ ਸਮਾਈਲ, ਏਅਰ ਕੈਨੇਡਾ ਤੇ ਹੋਰ ਅੰਤਰ-ਰਾਸ਼ਟਰੀ ਹਵਾਈ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਹ ਕੁਆਲਾ-ਲੰਪੂਰ, ਬੈਂਕਾਕ ਅਤੇ ਹੋਰਨਾਂ ਮੁਕਲਾਂ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾ ਸ਼ੁਰੂ ਕਰਨ ਦਾ ਵਿਚਾਰ ਕਰ ਰਹੀਆਂ ਹਨ।

ਫਲਾਈ ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਭਾਰਤ ਦੇ ਇਹਨਾਂ ਮੁਲਕਾਂ ਦੇ ਨਾਲ ਦੁਵੱਲੇ ਹਵਾਈ ਸਮਝੋਤੇ ਇਨ੍ਹਾਂ ਵਿਚ ਰੋੜੇ ਅਟਕਾ ਰਹੇ ਹਨ।

ਜੇ ਭਾਰਤ ਸਰਕਾਰ ਇਨ੍ਹਾਂ ਨਾਲ ਨਵੇਂ ਸਮਝੋਤੇ ਕਰ ਲਵੇ ਤਾਂ ਇਹ ਹਵਾਈ ਕੰਪਨੀਆਂ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top