You Are Here: Home » India » Delhi » IPL ; ਕਿੰਗਸ ਇਲੈਵਨ ਪੰਜਾਬ ਦੀ ਟੀਮ ਦਾ ਕਪਤਾਨ ਬਣ ਸਕਦੈ ਇਹ ਖਿਡਾਰੀ

IPL ; ਕਿੰਗਸ ਇਲੈਵਨ ਪੰਜਾਬ ਦੀ ਟੀਮ ਦਾ ਕਪਤਾਨ ਬਣ ਸਕਦੈ ਇਹ ਖਿਡਾਰੀ



 

ਨਵੀਂ ਦਿੱਲੀ (ਬਿਊਰੋ)— ਪ੍ਰੀਤੀ ਜਿੰਟਾ ਦੀ ਕਿੰਗਸ ਇਲੈਵਨ ਪੰਜਾਬ ਫਰੈਂਚਾਇਜੀ ਨੇ ਇਸ ਵਾਰ ਯੁਵਰਾਜ ਸਿੰਘ, ਕ੍ਰਿਸ ਗੇਲ, ਡੇਵਿਡ ਮਿਲਰ ਅਤੇ ਆਰ. ਅਸ਼ਵਿਨ ਵਰਗੇ ਦਿੱਗਜਾਂ ਨੂੰ ਖਰੀਦਿਆ ਹੈ। ਇਨ੍ਹਾਂ ਵਿਚੋਂ ਹੀ ਕਿਸੇ ਇਕ ਨੂੰ ਟੀਮ ਦੀ ਕਪਤਾਨੀ ਮਿਲ ਸਕਦੀ ਹੈ। ਇਸ ਵਿਚ ਭਾਰਤੀ ਆਫ ਸਪਿਨਰ ਅਸ਼ਵਿਨ ਨੇ ਆਈ.ਪੀ.ਐੱਲ. 2018 ਵਿਚ ਕਿੰਗਸ ਇਲੈਵਨ ਦੀ ਕਮਾਨ ਸੰਭਾਲਣ ਦੀ ਇੱਛਾ ਜ਼ਾਹਰ ਕੀਤੀ ਹੈ। ਅਸ਼ਵਿਨ ਨੂੰ ਕਿੰਗਸ ਨੇ 7.6 ਕਰੋੜ ਰੁਪਏ ਵਿਚ ਖਰੀਦਿਆ ਹੈ।

ਵਧੀਆ ਤਰੀਕੇ ਨਾਲ ਸੰਭਾਲਾਗਾਂ ਟੀਮ ਦੀ ਕਮਾਨ
ਚੇਨਈ ਵਿਚ ਗੁਜਰਾਤ ਖਿਲਾਫ ਵਿਜੇ ਹਜਾਰੇ ਟਰਾਫੀ ਮੈਚ ਦੌਰਾਨ ਉਨ੍ਹਾਂ ਨੇ ਕਿਹਾ, ”ਆਪਣੇ ਸੂਬੇ ਦੀ ਟੀਮ ਦੀ ਕਪਤਾਨੀ ਕਰ ਚੁੱਕਿਆ ਹਾਂ, ਜੇਕਰ ਮੈਨੂੰ ਕਿੰਗਸ ਇਲੈਵਨ ਪੰਜਾਬ ਦੀ ਕਪਤਾਨੀ ਮਿਲੀ, ਤਾਂ ਮੈਂ ਇਸ ਭੂਮਿਕਾ ਨੂੰ ਚੰਗੀ ਤਰ੍ਹਾਂ ਨਾਲ ਨਿਭਾਵਾਂਗਾ।” ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕਪਤਾਨੀ ਦੇ ਬਾਰੇ ਵਿਚ ਕੁਝ ਵੀ ਗੱਲ ਨਹੀਂ ਹੋਈ ਹੈ।

31 ਸਾਲ ਦੇ ਅਸ਼ਵਿਨ ਨੇ ਕਿਹਾ, ”ਮੈਂ ਪਹਿਲਾਂ ਵੀ ਕਪਤਾਨ ਦੇ ਤੌਰ ਉੱਤੇ ਤਮਿਲਨਾਡੂ ਲਈ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਟੀ-20 ਪ੍ਰਾਰੂਪ ਵਿਚ ਤਮਿਲਨਾਡੂ ਦਾ ਅਗਵਾਈ ਨਹੀਂ ਕੀਤੀ ਹੈ। ਉਂਝ ਮੈਂ ਕਿਸੇ ਮੌਕੇ ਨੂੰ ਹੱਥੋਂ ਜਾਣ ਨਹੀਂ ਦਿੰਦਾ। ਕਿੰਗਸ ਦੇ ਕਪਤਾਨੀ ਮਿਲੀ ਤਾਂ ਮੈਂ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਾਂਗਾ।

2018 ਲਈ ਕਿੰਗਸ ਇਲੈਵਨ ਪੰਜਾਬ ਦੀ ਟੀਮ
ਅਕਸ਼ਰ ਪਟੇਲ (6.75 ਕਰੋੜ), ਰਵੀਚੰਦਰਨ ਅਸ਼ਵਿਨ (7.6 ਕਰੋੜ), ਯੁਵਰਾਜ ਸਿੰਘ (2 ਕਰੋੜ), ਕਰੁਣ ਨਾਇਰ (5.6 ਕਰੋੜ), ਕੇ.ਐੱਲ. ਰਾਹੁਲ (11 ਕਰੋੜ), ਡੇਵਿਡ ਮਿਲਰ (3 ਕਰੋੜ), ਆਰੋਨ ਫਿੰਚ (6.2ਕਰੋੜ), ਮਾਰਕਸ ਸਟੋਇਨਿਸ (6.2 ਕਰੋੜ), ਮਇੰਕ ਅਗਰਵਾਲ (1 ਕਰੋੜ), ਅੰਕਿਤ ਸਿੰਘ ਰਾਜਪੂਤ (3 ਕਰੋੜ), ਐਂਡਰਿਊ ਟਾਏ (7.2 ਕਰੋੜ), ਮੁਜੀਬ ਜਾਦਰਾਨ (4 ਕਰੋੜ), ਮੋਹਿਤ ਸ਼ਰਮਾ (2.4 ਕਰੋੜ,  ਰਾਇਟ ਟੂ ਮੈਚ), ਬਰਿੰਦਰ ਸਰਾਂ (2.2 ਕਰੋੜ), ਕ੍ਰਿਸ ਗੇਲ (2 ਕਰੋੜ), ਬੇਨ ਡਵੌਰਸ਼ੁਇਸ (1.4 ਕਰੋੜ), ਅਕਸ਼ਦੀਪ ਨਾਥ (1 ਕਰੋੜ), ਮਨੋਜ ਤਿਵਾਰੀ (1 ਕਰੋੜ), ਮਨਜ਼ੂਰ ਡਾਰ, ਪ੍ਰਦੀਪ ਸਾਹੂ, ਚੰਨ ਡਾਗਰ (20-20 ਲੱਖ)।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top