You Are Here: Home » srinagar » ਸ਼੍ਰੀਨਗਰ ਹਸਪਤਾਲ ‘ਤੇ ਹਮਲਾ: ਸਾਥੀ ਅੱਤਵਾਦੀਆਂ ਨੂੰ ਛੁਡਾ ਲੈ ਗਏ ਹਮਲਾਵਰ

ਸ਼੍ਰੀਨਗਰ ਹਸਪਤਾਲ ‘ਤੇ ਹਮਲਾ: ਸਾਥੀ ਅੱਤਵਾਦੀਆਂ ਨੂੰ ਛੁਡਾ ਲੈ ਗਏ ਹਮਲਾਵਰ



ਜੰਮੂ— ਅੱਤਵਾਦੀ ਨੇ ਸ਼੍ਰੀਨਗਰ ਦੇ ਐੈੱਸ.ਐੈੱਮ.ਐੈੱਚ.ਐੈੱਸ. ਹਸਪਤਾਲ ਦੇ ਅੰਦਰ ਅੱਜ ਹਮਲਾ ਕੀਤਾ ਹੈ। ਇਸ ਹਮਲੇ ‘ਚ ਅੱਤਵਾਦੀਆਂ ਨੇ ਪੁਲਸ ਵਾਲਿਆਂ ‘ਤੇ ਲਗਾਤਾਰ ਫਾਈਰਿੰਗ ਕੀਤੀ, ਜਿਸ ਦੌਰਾਨ ਇਸ ਹਮਲੇ ‘ਚ ਇਕ ਪੁਲਸ ਵਾਲੇ ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।

PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਸ 6 ਅੱਤਵਾਦੀਆਂ ਨੂੰ ਮੈਡੀਕਲ ਚੈੱਕਅੱਪ ਲਈ ਹਸਪਤਾਲ ਲੈ ਕੇ ਗਈ ਸੀ। ਫਾਈਰਿੰਗ ‘ਚ 2 ਅੱਤਵਾਦੀ ਹਸਪਤਾਲ ਚੋਂ ਫਰਾਰ ਹੋ ਗਏ। ਇਨ੍ਹਾਂ ਚੋਂ ਇਕ ਅੱਤਵਾਦੀ ਨਾਵੇਦ ਜਟ ਉਰਫ ਅਬੂ ਹੰਜੁਲਾ ਸੀ, ਇਹ ਪਾਕਿਸਤਾਨੀ ਅੱਤਵਾਦੀ ਹੈ ਅਤੇ ਸੁਰੱਖਿਆ ਫੋਰਸ ਨੇ ਇਸ ਨੂੰ ਕੁਲਗਾਮ ‘ਚੋਂ ਗ੍ਰਿਫਤਾਰ ਕੀਤਾ ਸੀ। 

PunjabKesari
ਇਸ ਨਾਲ ਹੀ ਦੂਜਾ ਅੱਤਵਾਦੀ ਡੀ.ਐੈੱਸ.ਪੀ. ਆਯੂਬ ਦੀ ਹੱਤਿਆ ‘ਚ ਸ਼ਾਮਲ ਸੀ। ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top