You Are Here: Home » jalandhAR » ਰਾਜਸਥਾਨ, ਕਰਨਾਟਕ ਸਮੇਤ ਕਈ ਸੂਬਿਆਂ ‘ਚ ਕਾਂਗਰਸ ਦੀ ਸੱਤਾ ‘ਚ ਵਾਪਸੀ ਹੋਵੇਗੀ ,

ਰਾਜਸਥਾਨ, ਕਰਨਾਟਕ ਸਮੇਤ ਕਈ ਸੂਬਿਆਂ ‘ਚ ਕਾਂਗਰਸ ਦੀ ਸੱਤਾ ‘ਚ ਵਾਪਸੀ ਹੋਵੇਗੀ ,



ਜਲੰਧਰ  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਜਸਥਾਨ ‘ਚ 2 ਲੋਕ ਸਭਾ ਤੇ ਇਕ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੀ ਭਾਰੀ ਜਿੱਤ ਨਾਲ ਨਾ ਸਿਰਫ ਰਾਜਸਥਾਨ ‘ਚ ਇਸ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵਾਪਸੀ ਹੋਵੇਗੀ ਸਗੋਂ ਕਰਨਾਟਕ ਤੋਂ ਵੀ ਕਾਂਗਰਸ ਦੇ ਪੱਖ ‘ਚ ਚੰਗੀਆਂ ਖਬਰਾਂ ਆ ਰਹੀਆਂ ਹਨ, ਜਿਥੇ ਕਾਂਗਰਸ ਦੁਬਾਰਾ ਸੱਤਾ ‘ਚ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ

ਰਾਜਸਥਾਨ ‘ਚ ਪਾਰਟੀ ਨੂੰ ਮਿਲੀ ਜਿੱਤ ਦਾ ਪੂਰਾ ਸਿਹਰਾ ਜਾਂਦਾ ਹੈ, ਕਿਉਂਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਦੇਸ਼ ‘ਚ ਹਾਲਾਤ ਬਦਲੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਸਥਾਨ ਤੇ ਕਰਨਾਟਕ ‘ਚ ਪਾਰਟੀ ਦਾ ਵਿਧਾਨ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਤਾਂ ਰਹੇਗਾ ਹੀ ਪਰ ਨਾਲ ਹੀ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਵੀ ਕਾਂਗਰਸ ਸ਼ਾਨਦਾਰ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ‘ਚ ਤਾਂ ਕਾਂਗਰਸ ਇਕਤਰਫਾ ਜਿੱਤ ਵਿਧਾਨ ਸਭਾ ਚੋਣਾਂ ‘ਚ ਹਾਸਲ ਕਰਨ ਜਾ ਰਹੀ ਹੈ। ਰਾਹੁਲ ਨੇ ਕਾਂਗਰਸ ਵਰਕਰਾਂ ਅੰਦਰ ਜੋਸ਼ ਭਰਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ ‘ਚ ਕਈ ਸੂਬਿਆਂ ‘ਚ ਕਾਂਗਰਸ ਭਾਜਪਾ ਤੋਂ ਸੱਤਾ ਖੋਹ ਕੇ ਵਾਪਸੀ ਕਰਦੀ ਹੋਈ ਦਿਖਾਈ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਪਾਰਟੀ ਸੰਗਠਨ ਨੂੰ ਮਜ਼ਬੂਤੀ ਦੇਣ ਲਈ ਸਖਤ ਮਿਹਨਤ ਕਰ ਰਹੇ ਹਨ। ਗੁਜਰਾਤ ‘ਚ ਵੀ ਰਾਹੁਲ  ਨੇ ਸਖਤ ਮਿਹਨਤ ਕੀਤੀ ਸੀ, ਜਿਸ ਕਾਰਨ 150 ਸੀਟਾਂ ਦਾ  ਸੁਪਨਾ ਦੇਖਣ ਵਾਲੀ ਭਾਜਪਾ ਨੂੰ 100 ਦੇ ਅੰਕੜੇ ਹੇਠਾਂ ਕਾਂਗਰਸ ਨੇ ਸਮੇਟ ਦਿੱਤਾ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ 2019 ‘ਚ ਚੋਣ ਟੱਕਰ ਸਖਤ ਹੋਵੇਗੀ ਅਤੇ ਉਸ ‘ਚ ਕਾਂਗਰਸ ਦਾ ਹੱਥ ਉਪਰ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ‘ਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਕਾਂਗਰਸ ਦਾ ਦੁਬਾਰਾ ਜੀਵਨ ਸ਼ੁਰੂ ਹੋ ਗਿਆ ਹੈ। ਜਿਵੇਂ-ਜਿਵੇਂ ਸਮਾਂ ਅੱਗੇ ਵਧੇਗਾ, ਉਸੇ ਤਰ੍ਹਾਂ ਕਾਂਗਰਸ ‘ਚ ਹੋਰ ਮਜ਼ਬੂਤੀ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਵੀ ਕਾਂਗਰਸ ਕਲੀਨਸਵੀਪ ਕਰੇਗੀ।

 

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top