You Are Here: Home » kaanpur » ਰਿਸ਼ਵਤਖੋਰੀ ਮਾਮਲੇ ‘ਚ GST ਕਮਿਸ਼ਨਰ ਸਮੇਤ 9 ਗ੍ਰਿਫਤਾਰ

ਰਿਸ਼ਵਤਖੋਰੀ ਮਾਮਲੇ ‘ਚ GST ਕਮਿਸ਼ਨਰ ਸਮੇਤ 9 ਗ੍ਰਿਫਤਾਰ



ਕਾਨਪੁਰ – ਸੀ.ਬੀ.ਆਈ. ਨੇ ਰਿਸ਼ਵਤਖੋਰੀ ਦੇ ਮਾਮਲੇ ‘ਚ ਕਾਨਪੁਰ ਦੇ ਮਾਲ ਅਤੇ ਸੇਵਾ ਕਰ(ਜੀ.ਐੱਸ.ਟੀ.) ਵਿਭਾਗ ਦੇ ਇਕ ਕਮਿਸ਼ਨਰ, ਸਟਾਫ ਅਤੇ ਗੈਰ-ਸਰਕਾਰੀ ਅਧਿਕਾਰੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਏਜੰਸੀ ਸੂਤਰਾਂ ਅਨੁਸਾਰ ਸੀ.ਬੀ.ਆਈ. ਕਾਨਪੁਰ ਅਤੇ ਦਿੱਲੀ ‘ਚ ਕੱਲ੍ਹ ਦੇਰ ਰਾਤ ਚਲਾਈ ਗਈ ਮੁਹਿੰਮ ਦੇ ਤਹਿਤ ਭਾਰਤੀ ਰੈਵੀਨਿਊ ਸਰਵਿਸ ਦੇ ਦੋ 1986 ਬੈਂਚ ਅਹੁਦੇਦਾਰਾਂ, ਇਕ ਨਿੱਜੀ ਸਟਾਫ ਅਤੇ ਪੰਜ ਗੈਰ ਸਰਕਾਰੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਦੋਸ਼ ਹੈ ਕਿ ਕਮਿਸ਼ਨਰ ‘ਆਦਤਨ’ਚ ਅਪਰਾਧੀ ਹੈ ਅਤੇ ਵਪਾਰੀਆਂ ਤੋਂ ਮਹੀਨੇਵਾਰੀ ਅਤੇ ਹਫਤਾਵਾਰੀ ਰਿਸ਼ਵਤ ਲੈਂਦਾ ਹੈ। ਕੱਲ੍ਹ ਵੀ ਉਹ ਕਥਿਤ ਤੌਰ ‘ਤੇ 1.5 ਲੱਖ ਦੀ ਰਿਸ਼ਵਤ ਲੈ ਰਿਹਾ ਸੀ ਅਚਾਨਕ ਉਸਨੂੰ ਕਾਬੂ ਕਰ ਲਿਆ ਗਿਆ।
ਇਕ ਸੂਤਰ ਨੇ ਦੱਸਿਆ ਹੈ ਕਿ ਕਥਿਤ ਤੌਰ ‘ਤੇ ਰਿਸ਼ਵਤ ਦੇਣ ਵਾਲੇ ਵਿਅਕਤੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਸਦੀ ਪਤਨੀ ਦਾ ਨਾਮ ਵੀ ਐੱਫ.ਆਈ.ਆਰ. ਵਿਚ ਹੈ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top