You Are Here: Home » India » Delhi » ਸਭ ਨੂੰ ਸਬਕ ਸਿਖਾਵਾਂਗਾ ਮੈਂ ; 14 ਮਹੀਨਿਆਂ ‘ਚ 14 ਚੋਣਾਂ

ਸਭ ਨੂੰ ਸਬਕ ਸਿਖਾਵਾਂਗਾ ਮੈਂ ; 14 ਮਹੀਨਿਆਂ ‘ਚ 14 ਚੋਣਾਂ



ਨਵੀਂ ਦਿੱਲੀ— ਦੇਸ਼ ‘ਚ ਅਗਲੀਆਂ ਲੋਕ ਸਭਾ ਚੋਣਾਂ ਦੇ ਨਾਲ-ਨਾਲ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਦਾ ਇਹ ਬਜਟ ਇਨ੍ਹਾਂ ਚੋਣਾਂ ਨੂੰ ਦੇਖ ਕੇ ਬਣਾਇਆ ਗਿਆ ਹੈ। ਉਸਾਰੂ ਸੋਚ ਦੇ ਨਾਲ ਦੇਖੀਏ ਤਾਂ ਪਹਿਲੀ ਨਜ਼ਰ ਵਿਚ ਇਹ ਬਜਟ ਪਿੰਡ, ਗਰੀਬ ਅਤੇ ਕਿਸਾਨ ਨੂੰ ਸਿੱਧਾ ਲਾਭ ਦੇਣ ਵਾਲਾ ਹੈ।
ਚੋਣ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਥੇ ਹੀ ਕਾਂਗਰਸ ਦੀ ਰਵਾਇਤੀ ਵੋਟ ਵੀ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਾਜਪਾ ਸਰਕਾਰ ਦਾ ਇਹ ਬਜਟ ਕਾਂਗਰਸ ਦੇ  ਰਵਾਇਤੀ ਵੋਟਰਾਂ ਨੂੰ ਆਪਣੇ ਪਾਲੇ ਵਿਚ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸੇ ਲਈ ‘ਇਕ ਦੇਸ਼, ਇਕ ਚੋਣ’ ਦੀ ਪਰਿਪਾਟੀ ਨੂੰ ਮੋਦੀ ਸਰਕਾਰ ਤਿਆਰ ਕਰ ਰਹੀ ਹੈ। ਇਹ ਸੰਭਵ ਹੈ ਕਿ ਇਸੇ ਬਜਟ ਸਮਾਗਮ ਵਿਚ ਇਸ ਨੂੰ ਲੈ ਕੇ ਇਕ ਬਿੱਲ ਪੇਸ਼ ਕਰ ਦਿੱਤਾ ਜਾਵੇ। ਇਸ ਸੰਬੰਧੀ ਨੀਤੀ ਆਯੋਗ ਨੇ ਵੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਵਿਚ ਸੂਬਿਆਂ ਦੀਆਂ ਚੋਣਾਂ ਦੋ ਪੜਾਵਾਂ ‘ਚ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਵੀ ਕਿਹਾ ਹੈ ਕਿ ਇਸ ਸਾਲ ਸਤੰਬਰ ਤੋਂ ਬਾਅਦ ਕਿਸੇ ਵੀ ਸਮੇਂ ਉਹ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਕਰਵਾਉਣ ਲਈ ਤਿਆਰ ਹੈ। ਜੇ ਇਹ ਬਿੱਲ ਪਾਸ ਹੋ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਘੱਟੋ-ਘੱਟ 14 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਵੀ ਹੋ ਜਾਣਗੀਆਂ।
ਇਨ੍ਹਾਂ ਸੂਬਿਆਂ ‘ਚ ਹੋਣੀਆਂ ਹਨ ਚੋਣਾਂ
2018 ‘ਚ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਕਰਨਾਟਕ ਵਰਗੇ ਸੂਬੇ ਵੀ ਸ਼ਾਮਲ ਹਨ ਜਿਥੇ ਲੋਕ ਸਭਾ ਦੀਆਂ 93 ਸੀਟਾਂ ਹਨ। 2013 ਦੇ ਨਤੀਜਿਆਂ ‘ਤੇ ਜੇ ਵਿਚਾਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਕਤ 93 ਸੀਟਾਂ ‘ਚੋਂ 79 ਸੀਟਾਂ ਭਾਜਪਾ ਨੂੰ ਮਿਲੀਆਂ ਸਨ। ਸਪੱਸ਼ਟ ਜਿਹੀ ਗੱਲ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਥੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਰਾਹੀਂ ਸੂਬੇ ਦੇ ਵੋਟਰਾਂ ਦੇ ਮੂਡ ਦਾ ਪਤਾ ਵੀ ਲੱਗੇਗਾ। ਇਸ ਰਾਹੀਂ ਬਹੁਤ ਹੱਦ ਤਕ 2019 ਦੀ ਤਸਵੀਰ ਬਣਦੀ ਨਜ਼ਰ ਆਉਣ ਲੱਗੇਗੀ। ਇਨ੍ਹਾਂ 4 ਸੂਬਿਆਂ ਵਿਚੋਂ 3 ਵਿਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ। ਤਿੰਨੋਂ ਸੂਬੇ ਭਾਜਪਾ ਦੇ ਗੜ੍ਹ  ਵਿਚ ਤਬਦੀਲ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਉਤਰ-ਪੂਰਬ ਦੇ 4 ਸੂਬਿਆਂ ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਵੀ ਵੋਟਾਂ ਪੈਣੀਆਂ ਹਨ। ਭਾਵੇਂ ਇਥੋਂ ਲੋਕ ਸਭਾ ਦੀਆਂ ਸਿਰਫ 6 ਸੀਟਾਂ ਹਨ ਪਰ ਭਾਜਪਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਆਪਣੀ ਪਹੁੰਚ ਬਣਾਉਣ ਅਤੇ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਨੂੰ ਲੈ ਕੇ ਜਿਸ ਤਰ੍ਹਾਂ ਗੰਭੀਰ ਹੈ, ਨੂੰ ਧਿਆਨ ਵਿਚ ਰਖਦਿਆਂ ਇਨ੍ਹਾਂ 4 ਸੂਬਿਆਂ ਦੀਆਂ ਚੋਣਾਂ ਵੀ ਅਹਿਮ ਹਨ। ਆਸਾਮ ਅਤੇ ਮਣੀਪੁਰ ਜਿੱਤ ਕੇ ਭਾਜਪਾ ਉਤਰ-ਪੂਰਬ ਵਿਚ ਪਹਿਲਾਂ ਹੀ ਧਮਕ ਪਾ ਚੁੱਕੀ ਹੈ। ਉਹ ਹੁਣ ਉਤਰ-ਪੂਰਬ ਦੀਆਂ ਖੇਤਰੀ ਪਾਰਟੀਆਂ ਨਾਲ ਵੱਡਾ ਗਠਜੋੜ ਕਰ ਕੇ ਪੂਰੇ ਇਲਾਕੇ ‘ਤੇ ਕਬਜ਼ਾ ਕਰਨ ਲਈ ਕੰਮ ਕਰ ਰਹੀ ਹੈ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top