You Are Here: Home » Mount Moineni » U-19 ਵਰਲਡ ਕੱਪ ਤੇ ਭਾਰਤੀ ਸ਼ੇਰਾ ਦਾ ਕਬਜਾ

U-19 ਵਰਲਡ ਕੱਪ ਤੇ ਭਾਰਤੀ ਸ਼ੇਰਾ ਦਾ ਕਬਜਾ



ਮਾਊਂਟ ਮਾਊਂਗਨਈ — ਭਾਰਤੀ ਟੀਮ ਨੇ ਆਪਣੀ ਜੇਤੂ ਸ਼ੁਰੂਆਤ ਜਾਰੀ ਰੱਖਦੇ ਹੋਏ ਅੰਡਰ 19 ਵਰਲਡ ਕੱਪ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਨੇ ਆਸਟਰੇਲੀਆ ਉੱਤੇ 8 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ।

ਨਿਊਜ਼ੀਲੈਂਡ ਵਿਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਵਿਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਈਸ਼ਾਨ ਪੋਰਲੇ ਨੇ ਆਸਟਰੇਲੀਆ ਨੂੰ ਟੀਮ ਦੇ 32 ਦੇ ਸਕੋਰ ‘ਤੇ ਪਹਿਲਾ ਦਿੱਤਾ ਤੇ ਉਸ ਤੋਂ ਬਾਅਦ 52 ਦੇ ਸਕੋਰ ‘ਤੇ ਦੂਜਾ ਝਟਕਾ ਵੀ ਈਸ਼ਾਨ ਪੋਰੇਲ ਨੇ ਦਿੱਤਾ। ਇਸ ਤਰ੍ਹਾਂ ਕੰਗਾਰੂਆਂ ਦੀ ਸਲਾਮੀ ਜੋੜੀ ਨੂੰ ਪਰਰੇਲ ਨੇ ਵਾਪਸ ਪੈਵੀਲੀਅਨ ਭੇਜਿਆ। ਆਸਟਰੇਲੀਆ ਵਲੋਂ ਬੱਲੇਬਾਜ਼ੀ ਕਰਨ ਆਏ ਕਪਤਾਨ ਜੇਸਨ ਸੰਘਾ ਨੂੰ ਨਾਗਰਕੋਟੀ ਨੇ ਚੱਲਦਾ ਕੀਤਾ। ਆਸਟੇਰਲੀਆ ਲਈ ਵਧੀਆ ਬੱਲੇਬਾਜ਼ੀ ਕਰ ਰਹੇ ਪਰਮ ਉਪਲ ਨੂੰ ਅੰਕੁਲ ਰਾਏ ਨੇ ਚਲਦਾ ਕੀਤਾ। ਇਸ ਤਰ੍ਹਾਂ ਟੀਮ ਨੂੰ 134 ਦੇ ਸਕੋਰ ‘ਤੇ 4 ਵੱਡੇ ਝਟਕੇ ਦੇ ਕੇ ਭਾਰਤੀ ਟੀਮ ਨੇ ਕੰਗਾਰੂਆਂ ਨੂੰ ਬੈਕਫੁੱਟ ‘ਤੇ ਧਕੇਲ ਦਿੱਤਾ। ਜੇਨਾਥਨ ਮੈਰਲੋ ਨੇ 76 ਦੌਡ਼ਾਂ ਦੀ ਪਾਰੀ ਖੇਡੀ ਤੇ ਅਕੁਲ ਰਾਏ ਨੇ ਉਨ੍ਹਾਂ ਨੂੰ ਚੱਲਦਾ ਕੀਤਾ। ਉਸ ਤੋਂ ਬਾਅਦ ਕੋਈ ਵੀ ਖਿਡਾਰੀ ਭਾਰਤੀ ਗੇਂਦਬਾਜ਼ੀ ਦਾ ਡਟ ਕੇ ਸਾਹਮਣਾ ਨਾ ਕਰ ਸਕਿਆ ਤੇ ਟੀਮ 216 ਦੌਡ਼ਾਂ ਉੱਤੇ ਆਲ ਆਊਟ ਹੋ ਗਈ।

ਭਾਰਤ ਵਲੋਂ ਪ੍ਰਿਥਵੀ ਸ਼ਾਅ ਤੇ ਮਨਜੋਤ ਕਾਲਰਾ ਨੇ ਪਾਰੀ ਦੀ ਮਜ਼ਬੂਤ ਸ਼ੁਰੂਆਤ ਕੀਤੀ ਪਰ ਪ੍ਰਿਥਵੀ ਸ਼ਾਅ ਆਪਣੀ ਪਾਰੀ ਨੂੰ ਜ਼ਿਆਦਾ ਅੱਗੇ ਨਾ ਵਧਾ ਸਕੇ ਤੇ 29 ਦੌਡ਼ਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਆਏ ਸ਼ੁਭਮਨ ਗਿੱਲ਼ ਨੇ ਧਮਾਕੇਦਾਰ 31 ਦੌਡ਼ਾਂ ਦੀ ਪਾਰੀ ਖੇਡ ਕੇ ਪਰਮ ਉੱਪਲ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਭਾਰਤ ਵਲੋਂ ਮਨਜੋਤ ਕਾਲਰਾ 101 ਦੌਡ਼ਾਂ ਅਜੇਤੂ ਪਾਰੀ ਖੇਡੀ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top