You Are Here: Home » Punjab » Taran Taran » ਚਿੱਟੇ ਦਿਨ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ, 1 ਲੱਖ 40 ਰੁਪਏ ਲੈ ਕੇ ਲੁਟੇਰੇ ਹੋਏ ਫਰਾਰ

ਚਿੱਟੇ ਦਿਨ ਵਪਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ, 1 ਲੱਖ 40 ਰੁਪਏ ਲੈ ਕੇ ਲੁਟੇਰੇ ਹੋਏ ਫਰਾਰ



ਵੱਖ ਵੱਖ ਯੂਨੀਅਂਨਾਂ ਨੇ ਕੀਤਾ 3 ਫਰਵਰੀ ਨੂੰ ਪੱਟੀ ਸ਼ਹਿਰ ਬੰਦ ਰੱਖਣ ਦਾ ਫੈਸਲਾ। 

ਪੱਟੀ, 2 ਫਰਵਰੀ (ਅਵਤਾਰ ਸਿੰਘ ਢਿੱਲੋਂ ) ਪੱਟੀ ਵਿਖੇ ਚਿੱਟੇ ਦਿਨ ਪੈਸੇ ਲੁੱਟਣ ਦੀ ਨੀਅਤ ਨਾਲ 3 ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਤੇ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਖਬਰ ਪੂਰੇ ਪੱਟੀ ਸਹਿਰ ਵਿਚ ਫੈਲੀ ਤਾਂ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਹਰੇਕ ਵਿਅਕਤੀ ਸੋਗ ਵਜੋ ਹਸਪਤਾਲ ਵਿਖੇ ਪਹੁੰਚ ਗਿਆ ਅਤੇ ਪੰਜਾਬ ਪੁਲਿਸ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ।

ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ਦੇ ਪਾਸ਼ ਏਰੀਏ ਵਿਚ ਜੈਨ ਮਹੁੱਲਾ ਪੱਟੀ ਦੇ ਅਜਿਤ ਜੈਨ (60)  ਪੁੱਤਰ ਰਾਜ ਕੁਮਾਰ ਵਾਰਡ ਨੰ: 14 ਪੱਟੀ  ਜੋ ਕਿ ਪੱਟੀ ਸ਼ਹਿਰ ਵਿਚ ਕੌਸਮੈਟਿਕ ਹੋਲਸੇਲ ਦਾ ਕਰਦਾ ਹੈ, ਜਿਸ ਦੀ ਸਪਲਾਈ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਕਰਦਾ ਹੈ ਅਤੇ ਰੋਜ਼ ਦੀ ਤਰਾਂ ਅੱਜ ਵੀ ਉਹ ਕੰਪਨੀਆਂ ਦੀ ਪੈਮੇਂਟ ਬੈਂਕ ਰਾਂਹੀ ਕਰਨ ਐਕਿਸਜ਼ ਬੈਂਕ ਤਰਨਤਾਰਨ ਰੋਡ ਪੱਟੀ ਵਿਖੇ ਪੈਸਿਆਂ ਦਾ ਭੁਗਤਾਨ ਕਰਨ ਜਾ ਰਿਹਾ ਸੀ ਤਾਂ ਜਦ ਉਹ ਬੈਂਕ ਦੇ ਬਾਹਰ ਪੁੱਜਾ ਤਾਂ ਇਕ ਆਈ-20 ਕਾਰ ਚਿੱਟਾ ਰੰਗ ਬਿਨਾਂ ਨੰਬਰੀ ਕਾਰ ਆਈ, ਜਿਸ ਵਿਚੋ 2 ਮੋਨੇ ਨੌਜ਼ਵਾਨ ਉਤਰੇ ਤੇ ਇਕ ਵੱਲੋ ਅਜਿਤ ਜੈਨ ਤੋ ਪੈਸੇ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੂਸਰੇ ਵਿਅਕਤੀ ਵੱਲੋ ਪਿਸਟਲ ਨਾਲ ਗੋਲੀ ਚਲਾ ਦਿੱਤੀ। ਜੋ ਉਸਦੇ ਖੱਬੇ ਪੱਟ ਵਿਚ ਲੱਗੀ  ਅਤੇ ਉਹ ਜਖਮੀ ਘਟਨਾ ਸਥਾਨ ਤੇ ਪਿਆ ਰਿਹਾ ਤੇ ਲੁਟੇਰੇ ਉਸ ਕੋਲੋ 1 ਲੱਖ 40 ਰੁਪਏ ਖੋਹ ਫਰਾਰ ਹੋ ਗਏ ਅਤੇ 100 ਦੇ ਨੋਟਾਂ ਵਾਲੀਆਂ (60 ਹਜ਼ਾਰ ਰੁਪਏ) 6 ਗੱਟੀਆਂ ਘਟਨਾ ਸਥਾਨ ਤੇ ਪਈਆਂ ਰਹੀਆਂ, ਜੋ ਕਿ ਖੁਨ ਨਾਲ ਲਿਬੜ ਗਈਆਂ।ਘਟਨਾ ਮੌਕੇ ਰਾਹਗੀਰਾਂ ਵੱਲੋ ਜਖਮੀ ਅਜਿਤ ਜੈਨ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲੇ ਦੇ ਪੁਲਿਸ ਮੁੱਖੀ ਦਰਸ਼ਨ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਤੇ ਘਟਨਾ ਬਾਰੇ ਜਾਣਕਾਰੀ ਲਈ। ਇਸ ਮੌਕੇ ਉਨਾਂ ਨੇ ਇਸ ਘਟਨਾ ਤੇ ਅਫਸੋਸ ਜਾਹਿਰ ਕਰਦੇ ਹੋਏ ਪੁਲਿਸ ਨੂੰ ਸਖਤ ਹਦਾਇਤ ਕੀਤੀ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਕਾਬੂ ਕੀਤਾ ਜਾਵੇ।ਇਸ ਮੌਕੇ ਸਮੂਹ ਜੈਨ ਬਿਰਾਦਰੀ ਵੱਲੋ ਪੁਲਿਸ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਜਮ ਕੇ ਰੋਸ ਪ੍ਰਗਟ ਕੀਤਾ ਅਤੇ ਸ਼ਹਿਰ ਦੀਆਂ ਵੱਖ ਵੱਖ ਯੂਨੀਅਨਾਂ ਨੇ 3 ਫਰਵਰੀ ਨੂੰ ਪੱਟੀ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਅਤੇ ਸਮੂਹ ਜੈਨ ਬਿਰਾਦਰੀ ਵੱਲੋ ਦੁੱਖੀ ਮਨ ਨਾਲ ਕਿਹਾ ਕਿ ਸਾਡੇ ਲਈ ਅੱਜ ਫਿਰ ਅੱਤਵਾਦ ਆ ਗਿਆ ਹੈ, ਕਿਉਕਿ ਇਸ ਤੋ ਪਹਿਲਾਂ ਵੀ ਕਾਲੇ ਦੌਰ ਵਿਚ ਇਸ ਪਰਿਵਾਰ ਦੇ ੩ ਮੈਂਬਰ ਮੌਤ ਦੇ ਮੰਹੂ ਵਿਚ ਚਲੇ ਗਏ ਸਨ।

ਘਟਨਾ ਦੀ ਸੂਚਨਾ ਮਿਲਣ ਤੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿਲ ਦੁੱਖ ਜਾਹਿਰ ਕਰਨ ਪੁੱਜੇ ਤੇ ਪੁਲਿਸ ਸਖਤ  ਕਾਰਵਾਈ ਕਰਨ ਹੁਕਮ ਦਿੱਤੇ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top