You Are Here: Home » Mumbai » ਹੁਣ ਅਜਿਹੇ ਦਿਖਦੇ ਹਨ ਧਰਮਿੰਦਰ, 3 ਸਾਲ ਬਾਅਦ ਇਸ ਫਿਲਮ ‘ਚ ਆਉਣਗੇ ਨਜ਼ਰ

ਹੁਣ ਅਜਿਹੇ ਦਿਖਦੇ ਹਨ ਧਰਮਿੰਦਰ, 3 ਸਾਲ ਬਾਅਦ ਇਸ ਫਿਲਮ ‘ਚ ਆਉਣਗੇ ਨਜ਼ਰ



ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਅਭਿਨੇਤਾ ਧਰਮਿੰਦਰ ਦੀ ਹਾਲ ਹੀ ‘ਚ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ‘ਚ ਧਰਮਿੰਦਰ ਕੁਰਸੀ ‘ਤੇ ਬੈਠੇ ਹਨ ਅਤੇ ਉਹ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗ ਰਹੇ ਹਨ। ਤੁਹਾਨੂੰ ਦੱਸ ਦੇਈਏ ਇਹ ਤਸਵੀਰ ਉਨ੍ਹਾਂ ‘ਯਮਲਾ ਪਾਗਲ ਦੀਵਾਨਾ ਫਿਰ ਸੇ’ ਦੇ ਸੈੱਟ ਤੋਂ ਸ਼ੇਅਰ ਕੀਤੀ ਹੈ। ਇਸ ਫਿਲਮ ਨਾਲ ਕਰੀਬ 3 ਸਾਲ ਬਾਅਦ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣਗੇ। ਫਿਲਮ ‘ਚ ਉਹ ਆਪਣੇ ਦੋਵੇਂ ਬੇਟੇ ਸੰਨੀ ਅਤੇ ਬੌਬੀ ਦਿਓਲ ਨਾਲ ਦਿਖਾਈ ਦੇਣਗੇ। ਫਿਲਹਾਲ ਫਿਲਮ ਦੀ ਸ਼ੂਟਿੰਗ ‘ਤੇ ਕੰਮ ਚੱਲ ਰਿਹਾ ਹੈ।

PunjabKesari
‘ਯਮਲਾ ਪਗਲਾ ਦੀਵਾਨਾ’ ਸੀਰੀਜ਼ ਦੀ ਤੀਜੀ ਫਿਲਮ ਇਸ ਸਾਲ 30 ਮਾਰਚ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਸੈੱਟ ਤੋਂ ਧਰਮਿੰਦਰ ਨੇ ਆਪਣੇ ਟਵਿਟਰ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”Aapse jude haseen khwaabon ka mere, silsila ye… yun-hi chalta rahe Yun-hi chalta rahe!! Nearing completion… on set ypd phir se”। ਇਸ ਤਸਵੀਰ ਨੂੰ ਸੰਨੀ ਦਿਓਲ ਨੇ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਲਿਖਿਆ, ”ਹੈਂਡਸਮ ਪਾਪਾ”।

PunjabKesari
ਦੱਸਣਯੋਗ ਹੈ ਕਿ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਧੀਰਜ਼ ਰਤਨ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਫਿਲਮ ਦੀ ਥੀਮ ਪਹਿਲੀਆਂ ਦੋਹਾਂ ਫਿਲਮਾਂ ਨਾਲੋਂ ਵੱਖ ਹੈ। ਧੀਰਜ਼ ਰਤਨ ਨੇ ਹਾਲ ਹੀ ‘ਚ ‘ਕਪਤਾਨ’, ‘ਸਰਦਾਰ ਜੀ 2’, ‘ਸ਼ਰੀਕ’ ਵਰਗੀਆਂ ਪੰਜਾਬੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਫਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਕਰ ਰਹੇ ਹਨ। ਫਿਲਮ ‘ਚ ਬੌਬੀ ਦਿਓਲ, ਸੰਨੀ ਦਿਓਲ, ਕਾਜਲ ਅਗਰਵਾਲ, ਕ੍ਰਿਤੀ ਖਰਬੰਦਾ ਵਰਗੇ ਸਟਾਰਜ਼ ਨਜ਼ਰ ਆਉਣਗੇ।

PunjabKesariPunjabKesariPunjabKesari

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top