You Are Here: Home » hydrabaad » ਥੀਏਟਰ ‘ਚ ਹੋਇਆ ਬਲਾਤਕਾਰ ‘ਪਦਮਾਵਤ’ ਦੇਖਣ ਗਈ ਸੀ ਲੜਕੀ

ਥੀਏਟਰ ‘ਚ ਹੋਇਆ ਬਲਾਤਕਾਰ ‘ਪਦਮਾਵਤ’ ਦੇਖਣ ਗਈ ਸੀ ਲੜਕੀ



ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਮੂਵੀ ਥੀਏਟਰ ਦੇ ਅੰਦਰ 19 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਅਨੁਸਾਰ ਪੀੜਤਾ ਸੋਸ਼ਲ ਮੀਡੀਆ ਰਾਹੀਂ ਬਣੇ ਦੋਸਤ ਨਾਲ ਹੈਦਰਾਬਾਦ ਦੇ ਪ੍ਰਸ਼ਾਂਤ ਥੀਏਟਰ ‘ਚ ਫਿਲਮ ‘ਪਦਮਾਵੱਤ’ ਦੇਖਣ ਗਈ ਸੀ, ਜਿੱਥੇ ਉਸ ਨਾਲ ਕਥਿਤ ਤੌਰ ‘ਤੇ ਯੌਨ ਸ਼ੋਸ਼ਣ ਹੋਇਆ। ਸਰਕਲ ਇੰਸਪੈਕਟਰ ਮਤਈਆ ਨੇ ਦੱਸਿਆ,”ਪੀੜਤਾ ਨਾਲ ਫਿਲਮ ਥੀਏਟਰ ਦੇ ਅੰਦਰ ਬਲਾਤਕਾਰ ਹੋਇਆ। 2 ਮਹੀਨੇ ਪਹਿਲਾਂ ਹੀ ਪੀੜਤਾ ਅਤੇ ਦੋਸ਼ੀ ਸੋਸ਼ਲ ਮੀਡੀਆ ‘ਤੇ ਦੋਸਤ ਬਣੇ ਸਨ।” ਪੁਲਸ ਨੇ ਦੱਸਿਆ ਕਿ ਥੀਏਟਰ ‘ਚ ਉਸ ਸਮੇਂ ਕੁਝ ਹੀ ਲੋਕ ਸਨ ਅਤੇ ਜ਼ਿਆਦਾਤਰ ਹਿੱਸਾ ਖਾਲੀ ਹੋਣ ਕਾਰਨ ਉਸ ਨੇ ਮੌਕੇ ਦਾ ਫਾਇਦਾ ਚੁੱਕਿਆ।
ਦੋਸ਼ੀ ਨੂੰ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਸੇ ਦਿਨ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਪੀੜਤਾ ਦੇ ਪ੍ਰਾਈਵੇਟ ਪਾਰਟਸ ‘ਚ ਗੰਭੀਰ ਰੂਪ ਨਾਲ ਸੱਟ ਲੱਗੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਧਾਪਾ 376 ਦੇ ਅਧੀਨ ਮਾਮਲਾ ਦਰਜ ਕੀਤਾ, ਨਾਲ ਹੀ ਲਾਪਰਵਾਹੀ ਵਰਤਣ ਦੇ ਮਾਮਲੇ ‘ਚ ਥੀਏਟਰ ਮਾਲਕ ਦੇ ਖਿਲਾਫ ਵੀ ਐਕਸ਼ਨ ਲਿਆ ਹੈ। ਦੋਸ਼ੀ ਦੀ ਪਛਾਣ 23 ਸਾਲ ਦੇ ਕੰਦਕਤਲਾ ਬੀਕਸ਼ਾਪਥੀ ਦੇ ਰੂਪ ‘ਚ ਹੋਈ ਜੋ ਜਨਗਾਓਂ ਜ਼ਿਲੇ ‘ਚ ਇਕ ਡਰਾਈਵਰ ਹੈ। 20 ਦਿਨ ਪਹਿਲਾਂ ਹੀ ਦੋਵੇਂ ਪਹਿਲੀ ਵਾਰ ਸਿਕੰਦਰਾਬਾਦ ਰੇਲਵੇ ਸਟੇਸ਼ਨ ਕੋਲ ਸਥਿਤ ਸਵਾਤੀ ਹੋਟਲ ‘ਚ ਮਿਲੇ ਸਨ ਅਤੇ ਉੱਥੋਂ ਦੋਸ਼ੀ ਉਸ ਨੂੰ ਆਪਣੀ ਭੈਣ ਦੇ ਘਰ ਲੈ ਗਿਆ ਸੀ।

 

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top