You Are Here: Home » India » New Delhi » ਪੈਟਰੋਲ ਤੇ ਡੀਜ਼ਲ ਹੋਇਆ ਸਸਤਾ

ਪੈਟਰੋਲ ਤੇ ਡੀਜ਼ਲ ਹੋਇਆ ਸਸਤਾ



ਨਵੀਂ ਦਿੱਲੀ: ਬੇਸ਼ੱਕ ਬਿਜਲਈ ਉਤਪਾਦਾਂ ‘ਤੇ ਐਕਸਾਈਜ਼ ਡਿਊਟੀ ਵਧੀ ਹੈ ਪਰ ਪੈਟਰੋਲ ਪਦਾਰਥਾਂ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਹੈ। ਅੱਜ ਅੱਧੀ ਰਾਤ ਤੋਂ ਪੈਟਰੋਲ ਤੇ ਡੀਜ਼ਲ ਦੋ ਰੁਪਏ ਤਕ ਸਸਤਾ ਹੋ ਜਾਵੇਗਾ।

ਦਿੱਲੀ ਵਿੱਚ ਪੈਟਰੋਲ ਦੀ ਨਵੀਂ ਕੀਮਤ 71.05 ਰੁਪਏ ਫ਼ੀ ਲੀਟਰ ਹੋਵੇਗੀ। ਇਸ ਸਮੇਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਵੱਧ ਹੈ। ਹੁਣ ਸਰਕਾਰ ਨੇ ਇਸ ‘ਤੇ ਲਾਗੂ ਹੋਣ ਵਾਲੀ ਐਕਸਾਈਜ਼ ਡਿਊਟੀ ਘਟਾ ਕੇ ਪੈਟਰੋਲ ਡੀਜ਼ਲ ਦੀ ਕੀਮਤ ਘੱਟ ਕਰਨ ਦਾ ਉਪਰਾਲਾ ਕੀਤਾ ਹੈ।

ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਉੱਠ ਰਹੀ ਹੈ। ਕਈ ਸੂਬਿਆਂ ਵਿੱਚ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਦਰ ਵਿੱਚ ਜ਼ਿਆਦਾ ਫਰਕ ਹੋਣ ਕਰਕੇ ਇਹ ਮੰਗ ਹੋਰ ਤੇਜ਼ ਹੋ ਰਹੀ ਹੈ। ਪੰਜਾਬ ਦੇ ਪੈਟਰੋਲੀਅਮ ਡੀਲਰਾਂ ਨੇ ਹਰਿਆਣਾ ਤੇ ਚੰਡੀਗੜ੍ਹ ਦੇ ਹਿਸਾਬ ਨਾਲ ਵੈਟ ਦਰ ਤੈਅ ਕਰਨ ਦੀ ਮੰਗ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਵੀ ਸੀ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top