You Are Here: Home » Entertainments » ਸ਼ਾਹਰੁਖ ਦੀ ਇਸ ਅਦਾਕਾਰਾ ਦਾ ਇੰਸਟਾਗ੍ਰਾਮ ‘ਤੇ ਦਿਖਿਆ ਹੌਟ ਅੰਦਾਜ਼

ਸ਼ਾਹਰੁਖ ਦੀ ਇਸ ਅਦਾਕਾਰਾ ਦਾ ਇੰਸਟਾਗ੍ਰਾਮ ‘ਤੇ ਦਿਖਿਆ ਹੌਟ ਅੰਦਾਜ਼



ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ‘ਚ ਕਪਤਾਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵਿਦਿਆ ਮਾਲਵੜੇ ਹਮੇਸ਼ਾ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਵਿਦਿਆ ਆਪਣੀ ਫਿੱਟਨੈੱਸ ‘ਤੇ ਕਾਫੀ ਧਿਆਨ ਦਿੰਦੀ ਹੈ। ਉਹ ਯੋਗਾ ਦੀ ਬਹੁਤ ਵੱਡੀ ਦੀਵਾਨੀ ਹੈ ਅਤੇ ਅਸਕਰ ਯੋਗਾ ਕਰਦਿਆ ਦੇ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਵਿਦਿਆ ਨੇ ਅਭਿਨੈ ਦੀ ਸ਼ੁਰੂਆਤ ਵਿਕਰਮ ਭੱਟ ਦੀ ਫਿਲਮ ‘ਇੰਤਹੇ’ ਨਾਲ ਕੀਤੀ ਸੀ ਪਰ ਇਹ ਫਿਲਮ ਬਾਕਸ ਆਫਿਸ ‘ਤੇ ਅਸਫਲ ਰਹੀ ਸੀ। ਸਾਲ 2007 ‘ਚ ਰਿਲੀਜ਼ ਹੋਈ ਫਿਲਮ ‘ਚੱਕ ਦੇ ਇੰਡੀਆ’ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਸਾਬਤ ਹੋਈ ਸੀ।

 

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top