You Are Here: Home » Malerkot » ਚੋਣ ਕਮਿਸ਼ਨ ਨਰਿੰਦਰ ਮੋਦੀ ਦਾ ‘ਚਹੇਤਾ’ : ਭਗਵੰਤ ਮਾਨ

ਚੋਣ ਕਮਿਸ਼ਨ ਨਰਿੰਦਰ ਮੋਦੀ ਦਾ ‘ਚਹੇਤਾ’ : ਭਗਵੰਤ ਮਾਨਮਾਲੇਰਕੋਟਲਾ:— ਭਾਜਪਾ ਦੇਸ਼ ‘ਚ ਸਿਆਸੀ ਰਾਜਨੀਤਕ ਅਸਹਿਣਸ਼ੀਲਤਾ ਵਾਲਾ ਮਾਹੌਲ ਸਿਰਜ ਰਹੀ ਹੈ । ਭਾਜਪਾ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਲਈ ਗਲਤ ਹੱਥਕੰਡੇ ਵਰਤੇ ਜਾ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਤੇ ਇਹ  ਚੋਣ ਕਮਿਸ਼ਨ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 20 ਵਿਧਾਇਕਾਂ ਨੂੰ ਦੋਹਰੇ ਲਾਭ ਲੈਣ ਦੇ ਮਾਮਲੇ ‘ਚ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਦੇ ਪ੍ਰਸੰਗ ਵਿਚ ਕੀਤਾ ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ‘ਆਪ’ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ । ਹੁਣ ਭਾਜਪਾ ਕਾਨੂੰਨ ਦਾ ਬਹਾਨਾ ਬਣਾ ਕੇ 20 ਵਿਧਾਇਕਾਂ ਨੂੰ ਡਿਸਮਿਸ ਕਰਨ ‘ਤੇ ਲੱਗੀ ਹੋਈ ਹੈ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸ਼੍ਰੀ ਨਰਿੰਦਰ ਮੋਦੀ ਦਾ ‘ਚਹੇਤਾ’ ਹੈ । ਇਸ ਲਈ ਭਾਜਪਾ ਨੂੰ ਖੁਸ਼ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ । ਅਰੁਣਾਚਲ ਪ੍ਰਦੇਸ਼ ਵਿਚ 31 ਸੰਸਦੀ ਸਕੱਤਰ ਭਾਜਪਾ ਦੇ ਹਨ । ਇਸ ‘ਤੇ ਚੋਣ ਕਮਿਸ਼ਨ ਚੁੱਪ ਕਿਉਂ ਹੈ । ਜਮਹੂਰੀਅਤ ‘ਚ ਚੋਣ ਕਮਿਸ਼ਨ ਨੂੰ ਆਪਣੀ ਭਰੋਸੇਯੋਗਤਾ ਤੇ ਨਿਰਪੱਖਤਾ ਬਰਕਰਾਰ ਰੱਖਣੀ ਚਾਹੀਦੀ ਹੈ । ਕਿਸੇ ਇਕ ਧਿਰ ਦਾ ਪੱਖ ਪੂਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।   ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੱਤਾ ਤਬਦੀਲੀ ਤੋਂ ਬਾਅਦ ਕੁਝ ਵੀ ਨਹੀਂ ਬਦਲਿਆ । ਕੈਪਟਨ ਅਮਰਿੰਦਰ ਸਿੰਘ ਕੋਲ ਆਮ ਲੋਕਾਂ ਨੂੰ ਤਾਂ ਕੀ ਆਪਣੀ ਸਰਕਾਰ ਦੇ ਵਿਧਾਇਕਾਂ ਨੂੰ ਵੀ ਮਿਲਣ ਦਾ ਸਮਾਂ ਨਹੀਂ । ਸੂਬੇ ‘ਚ ਅਫ਼ਸਰਸ਼ਾਹੀ ਬੇਲਗਾਮ ਹੈ ਅਤੇ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ। ਇਸ ਦੌਰਾਨ ਵਿਧਾਇਕ ਹਰਪਾਲ ਸਿੰਘ ਚੀਮਾ, ਡਾ. ਜਮੀਲ ਉਰ ਰਹਿਮਾਨ, ਦਲਬੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਲੋਕ ਇਨਸਾਫ਼ ਪਾਰਟੀ ਦੇ ਆਗੂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਕੌਂਸਲਰ ਮੁਹੰਮਦ ਇਲਯਾਸ ਜੁਬੈਰੀ, ਸ਼ਹਿਬਾਜ਼ ਰਾਣਾ, ਸ਼ਬੀਰ ਬਿੱਲੂ, ਮੁਮਤਾਜ਼ ਅੰਜੁਮ ਨਾਗੀ, ਰਾਜੂ ਕੁਠਾਲਾ, ਸਾਬਰ ਰਤਨ ਆਦਿ ਹਾਜ਼ਰ ਸਨ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top