You Are Here: Home » Punjab » ਕਰਜ਼ਾ ਮੁਆਫੀ ਸਕੀਮ ਅਧੀਨ ਹਲਕੇ ਦੇ ਕਿਸਾਨਾਂ ਨੂੰ 28.60 ਕਰੋੜ ਰੁਪਏ ਦੀ ਰਾਹਤ ਮਿਲੀ : ਗੋਲਡੀ

ਕਰਜ਼ਾ ਮੁਆਫੀ ਸਕੀਮ ਅਧੀਨ ਹਲਕੇ ਦੇ ਕਿਸਾਨਾਂ ਨੂੰ 28.60 ਕਰੋੜ ਰੁਪਏ ਦੀ ਰਾਹਤ ਮਿਲੀ : ਗੋਲਡੀ



ਧੂਰੀ -ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਐੱਸ. ਡੀ. ਐੱਮ. ਦਫਤਰ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਧੂਰੀ-ਸ਼ੇਰਪੁਰ ਬਲਾਕ ਦੇ ਬੀ. ਡੀ. ਪੀ. ਓਜ਼ ਨਾਲ ਇਕ ਮੀਟਿੰਗ ਕੀਤੀ। ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਨੂੰ ਲੈ ਕੇ ਹੋਈ ਇਸ ਮੀਟਿੰਗ ‘ਚ ਐੱਸ. ਡੀ. ਐੱਮ. ਅਮਰੇਸ਼ਵਰ ਸਿੰਘ ਅਤੇ ਤਹਿਸੀਲਦਾਰ ਗੁਰਜੀਤ ਸਿੰਘ ਵੀ ਮੌਜੂਦ ਰਹੇ।  ਮੀਟਿੰਗ ‘ਚ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਉਪ ਮੰਡਲ ਧੂਰੀ ਦੇ 3074 ਕਿਸਾਨਾਂ ਨੂੰ 28 ਕਰੋੜ 60 ਲੱਖ 43 ਹਜ਼ਾਰ 699 ਰੁਪਏ ਦੀ ਰਾਹਤ ਮਿਲੀ ਹੈ। ਇਸ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ੇ ਦੇ ਭਾਰ ਹੇਠ ਦੱਬੇ ਉਪ ਮੰਡਲ ਧੂਰੀ ਦੇ 5729 ਕਿਸਾਨਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ‘ਚੋਂ 41 ਅਰਜ਼ੀਆਂ ਪ੍ਰਤੀ ਵਧੇਰੇ ਜ਼ਮੀਨ ਹੋਣ ਦਾ ਇਤਰਾਜ਼ ਲੱਗਿਆ ਸੀ ਜਦੋਂਕਿ 1465 ਅਰਜ਼ੀਆਂ ਸਬੰਧੀ ਪੜਤਾਲ ਅਜੇ ਜਾਰੀ ਹੈ।   ਉਨ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਕਰਜ਼ਾ ਮੁਆਫੀ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲੇ ਪੜਾਅ ਤਹਿਤ 2.5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫੀ ਕੀਤੀ ਹੈ। ਭਵਿੱਖ ਵਿਚ 5 ਏਕੜ ਦੀ ਮਾਲਕੀ ਤੋਂ ਘੱਟ ਵਾਲੇ ਕਿਸਾਨਾਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਕਰਜ਼ਾ ਮੁਆਫੀ ਸਬੰਧੀ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਪ ਮੰਡਲ ਧੂਰੀ ਦੇ ਖੁਦਕੁਸ਼ੀਆਂ ਕਰ ਗਏ 4 ਕਿਸਾਨਾਂ ਲਈ ਸਰਕਾਰ ਨੇ 10 ਲੱਖ ਰੁਪਏ ਦੀ ਰਾਸ਼ੀ ਭੇਜੀ ਹੈ। ਇਸ ਮੌਕੇ ਇੰਦਰਜੀਤ ਸਿੰਘ ਘਨੌਰੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਗੁਰਪਿਆਰ ਸਿੰਘ ਧੂਰਾ, ਮੁਨੀਸ਼ ਗਰਗ, ਰਾਜੇਸ਼ ਸਿੰਗਲਾ ਸ਼ੰਟੀ, ਰਣਜੀਤ ਸਿੰਘ ਕਾਕਾ, ਕੁਲਦੀਪ ਸਿੰਘ ਨੱਤ, ਸੁਖਦੀਪ ਸਿੰਘ ਬਾਜਵਾ ਅਤੇ ਹਰਪ੍ਰੀਤ ਜੋਸ਼ੀ ਆਦਿ ਮੌਜੂਦ ਸਨ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top