You Are Here: Home » Punjab » Amritsar » ਗਾਇਕ ਮਲਕੀਅਤ ਸਿੰਘ ਬਿਲਕੁਲ ਹਨ ਤੰਦਰੁਸਤ, ਖਬਰ ਲਈ ਖੇਦ

ਗਾਇਕ ਮਲਕੀਅਤ ਸਿੰਘ ਬਿਲਕੁਲ ਹਨ ਤੰਦਰੁਸਤ, ਖਬਰ ਲਈ ਖੇਦ



ਪੰਜਾਬ ਦੇ ਮਸਹੂਰ ਗਾਇਕ ਮਲਕੀਅਤ ਸਿੰਘ ਬਿਲਕੁਲ ਤੰਦਰੁਸਤ ਹਨ ਅਤੇ ਅਸੀਂ ਉਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ , ਦਰਅਸਲ ਇਸਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਜਿਸ ਵਿੱਚ ਗਲਤੀ ਨਾਲ ਸਰਦਾਰ ਮਲਕੀਅਤ ਸਿੰਘ ਜੀ ਦਾ ਨਾਮ ਲਿਖ ਦਿੱਤਾ ਸੀ , ਇਹ ਗਲਤੀ ਇੱਕ ਮੀਡਿਆ ਵੈਬਸਾਈਟ ਦੇ ਚਲਦੇ ਹੋਈ ਹੈ ਜਿਸਨੇ ਆਪਣੀ ਖਬਰ ਵਿੱਚ ਸਰਦਾਰ ਮਲਕੀਅਤ ਸਿੰਘ ਦੀਆਂ ਫੋਟੋਆਂ ਲਗਾ ਕੇ ਖਬਰ ਲਗਾਈ ਹੋਈ ਹੈ , ਅਤੇ ਅਸੀਂ ਗਾਇਕ ਮਲਕੀਅਤ ਸਿੰਘ ਬਾਰੇ ਅਸੁਭ ਖਬਰ ਸੁਣਦੇ ਸਾਰ ਹੀ ਸਕਤੇ ਵਿੱਚ ਆ ਗਏ ਅਤੇ ਆਪਣੇ ਦਰਸ਼ਕਾਂ ਨਾਲ ਇਸ ਦੁਖ ਨੂੰ ਸਾਂਝਾ ਕਰਨ ਲਈ ਖਬਰ ਸ਼ੇਅਰ ਵੀ ਕਰ ਦਿੱਤੀ ਆਪਣੀ ਵੇਬਸਾਇਟ ਦੇ ਰਾਹੀਂ , ਪਰ ਬਾਅਦ ਚ’ ਕੁਝ ਦੋਸਤਾਂ ਮਿਤਰਾਂ ਨੇ ਇਸ ਖਬਰ ਨੂੰ ਗਲਤ ਦੱਸਿਆ ਅਤੇ ਅਸੀਂ ਆਪਣੀ ਗਲਤੀ ਮਨਦੇ ਹੋਏ ਇਸ ਖਬਰ ਨੂੰ ਹਟਾ ਦਿੱਤਾ ਹੈ , ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕੇ ਅਸੀਂ ਹਮੇਸ਼ਾਂ ਹੀ ਉਹਨਾਂ ਵਲੋਂ ਦਿੱਤੇ ਸੁਝਾਵਾਂ ਦੀ ਕਦਰ ਕੀਤੀ ਹੈ ਤੇ ਸਮੇਂ ਸਮੇਂ ਸਿਰ ਦਿੱਤੇ ਸੁਝਾਵਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਹੈ …ਅਸੀਂ ਇੱਕ ਵਾਰ ਫਿਰ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਮੰਗਦੇ ਹਾਂ , ਹਾਲਾਂਕਿ ਕੇ ਖਬਰ ਹਰ ਪਲ ਇੰਡੀਆ ਨੇ ਹਮੇਸ਼ਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਅਤੇ ਕੋਸਿਸ ਕੀਤੀ ਹੈ ਕੇ ਹਰ ਉਸ ਬੁਰੀ ਚੀਜ ਨੂੰ ਸਾਹਮਣੇ ਲਿਆਇਆ ਜਾਵੇ ਜੋ ਸਾਡੇ ਸਮਾਜ ਨੂੰ ਗਲਤ ਰਾਹੇ ਪਾਉਂਦੀ ਹੈ , ਵਿਦੇਸ਼ਾਂ ਤੋਂ ਚਲਦੀਆਂ ਕੁਝ ਵੈਬਸਾਈਟ ਸੋਸਿਲ ਮੀਡਿਆ ਤੇ ਗਲਤ ਖਬਰ ਪਾਕੇ ਰੈਵੀਨਿਊ ਕਮਾਉਣ ਦੀ ਹੋੜ ਵਿੱਚ ਹਨ , ਜਿਸਦੇ ਚਲਦੇ ਹੀ ਸਾਡੇ ਡੈਸਕ ਤੋਂ ਵੀ ਅੱਜ ਗਲਤੀ ਹੋਈ ਹੈ ….

ਅਸੀਂ ਉਸ ਵੈਬਸਾਈਟ ਦੀ ਖਬਰ ਦਾ ਲਿੰਕ ਵੀ ਸ਼ੇਅਰ ਕਰ ਰਹੇ ਹਾਂ

ਤਾਜ਼ਾ ਵੱਡੀ ਖਬਰ: ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top