You Are Here: Home » Punjab » muktsar » ਮਾਘੀ ਮੇਲੇ ਤੇ ਸਿਆਸੀ ਕਾਨਫਰੰਸਾਂ ਦੀ ਨਹੀਂ !! ਇਤਿਹਾਸ ਦੀ ਗੱਲ ਕਰਨ ਲੱਗੇ ਹਾਂ …..ਖੋਲੋ ਇਹ ਪੋਸਟ (ਤਸਵੀਰਾਂ )

ਮਾਘੀ ਮੇਲੇ ਤੇ ਸਿਆਸੀ ਕਾਨਫਰੰਸਾਂ ਦੀ ਨਹੀਂ !! ਇਤਿਹਾਸ ਦੀ ਗੱਲ ਕਰਨ ਲੱਗੇ ਹਾਂ …..ਖੋਲੋ ਇਹ ਪੋਸਟ (ਤਸਵੀਰਾਂ )



1ਮੁਕਤਸਰ (ਬਿਉਰੋ ) ਮਾਘੀ ਵਾਲੇ ਦਿਨ ਦਾ ਇਤਹਾਸ ਕੀ ਹੈ ਇਸ ਬਾਰੇ ਸਾਈਦ ਹੀ ਕਿਸੇ ਅਖਬਾਰ ਜਾਂ ਚੈਨਲ ਨੇ ਅੱਜ ਦਿਖਾਇਆ ਹੋਵੇ ..ਓਥੇ ਕਿਨੀਂ ਸੰਗਤ ਪਹੁੰਚੀ ਕਿਸੇ ਨਾ ਦਸਿਆ ਪਰ ਸਾਰੇ ਅਖਬਾਰਾਂ ਚੈਨਲਾਂ ਨੇ ਮਾਘੀ ਤੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਦੀ ਬ੍ਰੇਕਿੰਗ ਜਰੁਰ ਦਿਖਾ ਦਿੱਤੀ ਤੇ ਪ੍ਰਮੁਖਤਾ ਨਾਲ ਇਹ ਸਿਆਸੀ ਲੀਡਰਾਂ ਦੀ ਗੱਲ ਵਧ ਚੜ ਕੇ ਦਸ ਦਿੱਤੀ ਪਰ ਕਿਸੇ ਨੇ ਵੀ ਇਥੋਂ ਦੇ ਇਤਹਾਸ ਦੀ ਜਾਣਕਾਰੀ ਨਹੀਂ ਦਿੱਤੀ , ਅਸੀਂ ਤੁਹਾਨੂੰ ਦਸਦੇ ਹਾਂ ਕੀ ਹੈ ਅੱਜ ਦੇ ਦਿਨ ਦਾ ਸਿਖ ਕੌਮ ਲਈ ਇਤਿਹਾਸ ..ਮਾਘੀ ਦਾ ਮੇਲਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਦਾਂ ਜੋ ਮੁਸ਼ਕਿਲਾ ਤੋਂ ਤੰਗ ਆ ਕੇ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਤੇ ਬੇਦਾਵਾ ਲਿਖ ਕੇ ਦੇ ਗਏ ਸਨ ਕਿ ਅਸੀ ਤੇਰੇ ਸਿੱਖ ਨਹੀ ਤੇ ਤੁਸੀ ਸਾਡੇ ਗੁਰੂ ਨਹੀ ਪਰ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਵਾਪਸ ਆ ਕਿ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ ਗੁਰੂ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆਂ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਨੇ ਜੋ ਇਸ ਜੰਗ ਸਮੇਂ ਟਿਬੀ ਸਾਹਿਬ ਤੋਂ ਹੀ ਦੁਸ਼ਮਣ ਤੀਰਾਂ ਦੀ ਵਰਖਾ ਕਰ ਰਹੇ ਸਨ ਅਚਾਨਕ4 ਦੁਸ਼ਮਣ ਦੇ ਸਿਪਾਹੀਆਂ ਨੂੰ ਭਾਜੜ ਪਈ ਦੇਖ ਕੇ ਖਿਦਰਾਣੇ ਜਿਥੇ ਉਹਨਾਂ ਨੇ ਜਖਮੀ ਸਿੰਘਾਂ ਦੀ ਸ਼ੰਭਾਲ ਕੀਤੀ ਅਤੇ 40 ਮੁਕਤਿਆਂ ਵਿੱਚੋ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ ਇਹ ਮੇਰਾ 4 ਹਜਾਰੀ ਹੈ ਤੇ 5 ਹਜਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਹਾਲੇ ਸਹਿਕ ਰਿਹਾ ਸੀ ਤਾ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਕੁਝ ਮੰਗ ਜੋ ਤੇਰੀ ਦਿਲੀ ਇੱਛਾ ਹੋਵੇ । ਅੱਗੋਂ ਇਸ ਦੇ ਉੱਤਰ ਵਿੱਚ ਭਾਈ ਸਾਹਿਬ ਦੇ ਮੁੰਹੋ ਇਹ ਸ਼ਬਦ ਸੁਣ ਕੇ ਕਿ ਮਹਾਰਾਜ ਜੇ ਢਾਡੇ ਪ੍ਰਸੰਨ ਹੋ ਤਾਂ ਉਹ ਗੁਰਸਿਖੀ ਤੋ ਬੇਦਾਵੇ ਦਾ ਕਾਗਜ਼ ਪਾੜ ਦਿਉ ਅਤੇ ਟੁੱਟੀ ਗੰਡੋ । ਗੁਰੂ ਜੀ ਨੇ ਉਹ ਬੇਦਾਵੇ ਦਾ ਕਾਗਜ਼ ਜੇਬ ਵਿਚੋ ਕੱਢ ਕੇ ਪਾੜਦਿੱਤਾ । ਭਾਈ ਮਹਾਂ ਸਿੰਘ ਨੂੰ ਨਾਮਦਾਨ ਬਖਸ਼ ਕੇ ਉਹਨਾਂ ਅੰਤਲੀ ਮਨੋਭਾਵਾਨਾ ਪੂਰੀ ਕੀਤੀ ਅਤੇ ਇਸ ਸਥਾਨ ਦਾ ਨਾਂ ਖਿਦਰਾਣੇ ਦੀ ਢਾਭ ਬਦਲ ਕੇ 2ਮੁਕਤਸਰ ਰੱਖਿਆ ।
ਗੁਰਦੁਆਰਾ ਟੁੱਟੀ ਗੰਢੀ ਸਾਹਿਬਦੇ ਨਾਲ ਹੀ ਉਹ ਪਵਿੱਤਰ ਦਰੱਖਤ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੱਨਿਆ ਸੀ
ਸੰਗਤਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਕਿਓ ਕੇ ਇਹ ਮਾਨਤਾ ਹੈ ਕੇ ਮਾਘੀ ਵਾਲੇ ਦਿਨ ਸਰੋਵਰ ਵਿੱਚ ਦਸਵੇ ਪਾਤਸ਼ਾਹ ਇਸ਼ਨਾਨ ਕਰਦੇ ਹਨ ਕਈ ਲੋਕ ਮਨਦੇ ਹਨ ਕੇ ਉਸ ਦਿਨ ਸਰੋਵਰ ਦਾ ਪਾਣੀ ਲਾਲ ਹੋ ਜਾਂਦਾ ਹੈ

 

About The Author

Journalist

Number of Entries : 2619

Leave a Comment

Close
Please support the site
By clicking any of these buttons you help our site to get better
Scroll to top