You Are Here: Home » Punjab » muktsar » 14 ਸਾਲਾ ਬੱਚੇ ਨੂੰ ਅਗਵਾ ਕਰ ਕੀਤਾ ਕਤਲ , ਆਰੋਪੀ ਨੇ ਮੰਨਿਆ ਗੁਨਾਹ

14 ਸਾਲਾ ਬੱਚੇ ਨੂੰ ਅਗਵਾ ਕਰ ਕੀਤਾ ਕਤਲ , ਆਰੋਪੀ ਨੇ ਮੰਨਿਆ ਗੁਨਾਹਗਿੱਦੜਬਾਹਾ, (ਸੋਨੀ ਢੱਲਾ ) ਬੀਤੀ 7 ਜਨਵਰੀ ਨੂੰ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ 14 ਸਾਲਾਂ ਸਕੂਲੀ ਵਿਦਿਆਰਥੀ ਸੁਰਿੰਦਰ ਸਿੰਘ ਦੀ ਅਗਵਾਕਾਰ ਸੋਨੀ ਸਿੰਘ ਨੇ ਪੁਲਸ ਕੋਲ ਮੰਨਿਆ ਹੈ
ਕਿ ਉਸਨੇ ਸੁਰਿੰਦਰ ਸਿੰਘ ਨੂੰ ਕਰੀਬ 11 ਵਜੇ ਅਗਵਾ ਕਰਨ ਤੋਂ ਕੁਝ ਸਮੇਂ ਬਾਅਦ ਹੀ ਉਸਨੂੰ ਨਸ਼ੀਲੀਆਂ ਗੋਲੀਆਂ ਡਰਿੰਕ ਵਿਚ ਮਿਲਾ ਕੇ ਦਿੱਤੀਆ ਤੇ ਫਿਰ ਉਸਨੂੰ ਸਰਹਿੰਦ ਫੀਡਰ
ਵਿਚ ਸੁੱਟ ਕੇ ਉਸਦਾ ਕਤਲ ਕਰਨ ਤੋਂ ਬਾਅਦ ਸੁਰਿੰਦਰ ਸਿੰਘ ਦੇ ਪਿਤਾ ਪਾਸੋਂ ਫੋਨ ਦੇ ਫਿਰੋਤੀ ਦੀ ਮੰਗ ਕੀਤੀ ਸੀ, ਜਦੋਂ ਕਿ ਪੁਲਸ ਕਥਿਤ ਦੋਸ਼ੀ ਸੋਨੀ ਸਿੰਘ ਦੀ ਨਿਸ਼ਾਨਦੇਹੀ’ਤੇ ਸਰਹਿੰਦ ਫੀਡਰ ਨਹਿਰ ਦੇ ਘੱਗਾ-ਬੁਬਾਣੀਆਂ ਦੇ ਪੁਲ ਪਾਸ ਨਹਿਰ ਵਿਚੋਂ ਸੁਰਿੰਦਰ ਸਿੰਘ ਦੀ ਤਲਾਸ਼ ਵਿਚ ਜੁਟੀ ਹੋਈ ਹੈ, ਜਦੋਂਕਿ ਸੋਨੀ ਸਿੰਘ ਪਾਸੋਂ ਅਜੇ ਵੀ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
ਕੀ ਸੀ ਮਾਮਲਾ –
14 ਸਾਲਾ ਸੁਰਿੰਦਰ ਸਿੰਘ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਦਾ 9ਵੀਂ ਜਮਾਤ ਦਾ ਵਿਦਿਆਰਥੀ ਹੈ ਪਿੰਡ ਕੁਰਾਈਵਾਲਾ ਵਿਖੇ ਆਪਣੇ ਘਰੋਂ 11 ਵਜੇ ਖੇਡਣ ਲਈ ਗਿਆ ਸੀ। ਜਦੋਂ ਸੁਰਿੰਦਰ ਸਿੰਘ ਸ਼ਾਮ ਕਰੀਬ 5 ਵਜੇ ਤੱਕ ਘਰ ਵਾਪਿਸ ਨਹੀਂ ਪੁੱਜਾ ਤਾਂ ਪਰਿਵਾਰ ਵੱਲੋਂ ਸੁਰਿੰਦਰ ਸਿੰਘ ਦੀ ਤਲਾਸ਼ ਸ਼ੁਰੂ ਕੀਤੀ ਪਰੰਤੂ ਦੇਰ ਸ਼ਾਮ ਤੱਕ ਸੁਰਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਾ ਹੋਈ ਜਿਸ ਤੇ ਸੁਰਿੰਦਰ ਸਿੰਘ ਦੀ ਤਲਾਸ਼ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਤਾਂ ਪਿੰਡ ਵਿਚੋਂ ਹੀ ਪਤਾ ਲੱਗਾ ਕਿ ਸੁਰਿੰਦਰ ਪਿੰਡ ਦੇ ਹੀ ਇਕ ਵਿਅਕਤੀ ਸੋਨੀ ਸਿੰਘ ਨਾਲ ਮੋਟਰਸਾਈਕਲ’ਤੇ ਜਾਂਦਾ ਦੇਖਿਆ ਗਿਆ ਸੀ। ਇਸੇ ਦੌਰਾਨ ਆਪਣੇ ਪਿਤਾ ਬੂਟਾ ਸਿੰਘ ਦਾ ਮੋਬਾਇਲ ਖੇਡਣ ਸਮੇਂ ਨਾਲ ਲੈ ਗਏ ਸੁਰਿੰਦਰ ਦੇ ਫੋਨ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ”ਚਾਰ ਲੱਖ ਰੁਪਏ ਸਿਵਲ ਹਸਪਤਾਲ ਮਲੋਟ ਨੇੜੇ ਲੈ ਕੇ ਆ ਜਾਓ, ਅਤੇ ਆਪਣਾ ਲੜਕਾ ਲੈ ਜਾਓ”। ਦੂਜੇ ਪਾਸੇ ਸੁਰਿੰਦਰ ਸਿੰਘ ਨਾਲ ਘਟਨਾ ਸਮੇਂ ਖੇਡ ਰਹੇ ਬੱਚਿਆਂ ਦੇ ਦੱਸਣ ਅਨੁਸਾਰ ਸੁਰਿੰਦਰ ਦੀ ਮਾਸੀ ਦਾ ਲੜਕਾ ਉਕਤ ਸੋਨੀ ਸਿੰਘ ਉਨ੍ਹਾਂ ਪਾਸ ਆਇਆ ਅਤੇ ਖੇਡ ਰਹੇ ਬੱਚਿਆਂ ਨੂੰ ਪਿੰਡ ਔਲਖ ਤੋਂ ਲੈਪਟਾਪ ਦਿਵਾਉਣ ਦਾ ਗੱਲ ਕਹੀ, ਜਿਸ ਤੇ ਬਾਕੀ ਬੱਚਿਆਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਜਦੋਂ ਕਿ ਸੁਰਿੰਦਰ ਸਿੰਘ ਉਕਤ ਸੋਨੀ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਚਲਾ ਗਿਆ ਅਤੇ ਜਦੋਂ ਸੋਨੀ ਸਿੰਘ ਕਰੀਬ 1 ਵਜੇ ਵਾਪਿਸ ਪਿੰਡ ਪਰਤਿਆਂ ਤਾਂ ਉਸ ਸਮੇਂ ਉਹ ਇੱਕਲਾ ਸੀ ਜਦੋਂ ਕਿ ਸੁਰਿੰਦਰ ਸਿੰਘ ਉਸ ਦੇ ਨਾਲ ਨਹੀਂ ਸੀ।

ਪੈਸਿਆ ਲਈ ਕੀਤਾ ਗਿਆ ਸਾਡਾ ਪੁੱਤਰ ਅਗਵਾ –
ਇਸ ਦੌਰਾਨ ਸੁਰਿੰਦਰ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਕਿਹਾ ਕਿ ਹਲਾਂਕਿ ਸੋਨੀ ਸਿੰਘ, ਸੁਰਿੰਦਰ ਦੀ ਮਾਸੀ ਦਾ ਲੜਕਾ ਹੈ ਪਰੰਤੂ ਸਾਡੇ ਪਰਿਵਾਰ ਦਾ ਉਸ ਨਾਲ ਨਾ ਤਾਂ ਕੋਈ ਆਉਣ ਜਾਣ ਹੈ ਅਤੇ ਨਾ ਹੀ ਕੋਈ ਮਿਲਵਰਤਨ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦੇ ਹਾਂ ਅਤੇ ਸੋਨੀ ਸਿੰਘ ਨੇ ਸੁਰਿੰਦਰ ਨੂੰ ਸਿਰਫ ਫਿਰੋਤੀ ਦੇ ਪੈਸਿਆ ਲਈ ਹੀ ਅਗਵਾ ਕੀਤਾ ਹੈ ਅਤੇ ਹੁਣ ਉਸਨੂੰ ਨਹਿਰ ਵਿਚ ਸੁੱਟਣ ਦੀ ਗੱਲ ਕਰ ਰਿਹਾ ਹੈ।

ਮਾਂ, ਭਰਾ ਅਤੇ ਭੈਣਾ ਲਗਾਈ ਬੈਠੀਆਂ ਹਨ ਬੂਹੇ ਤੇ ਟਿਕਟਿੱਕੀ –
ਜਿਸ ਦਿਨ ਤੋਂ ਸੁਰਿੰਦਰ ਸਿੰਘ ਅਗਵਾ ਹੋਇਆ ਹੈ ਉਸ ਸਮੇਂ ਤੋਂ ਹੀ ਇਕ ਵੱਖਰੀ ਕਿਸਮ ਦੇ ਖੌਫ ਵਿਚ ਜੀਅ ਰਹੀ ਸੁਰਿੰਦਰ ਦੀ ਮਾਂ ਰਾਣੀ ਕੌਰ, ਉਸ ਦੀਆਂ ਭੈਣਾਂ ਅਰਸ਼ਦੀਪ ਕੌਰ, ਹਰਮੇਸ਼ ਕੌਰ,ਖੁਸ਼ਪ੍ਰੀਤ ਕੌਰ ਅਤੇ 7 ਸਾਲਾਂ ਭਰਾ ਸੇਵਕ ਸਿੰਘ ਭਿੱਜੀਆਂ ਅੱਖਾਂ ਨਾਲ ਲਗਾਤਾਰ ਬੂਹੇ ਤੇ ਟਿਕਟਿਕੀ ਲਗਾ ਕੇ ਸੁਰਿੰਦਰ ਦੇ ਵਾਪਿਸ ਆਉਣ ਦੀ ਰਾਹ ਤੱਕ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਬੱਚੇ ਦੀ ਅਵਾਜ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦਾ ਸੁਰਿੰਦਰ ਆ ਗਿਆ।

ਪੁਲਸ ਮਾਰ ਰਹੀ ਹੈ ਹਨ੍ਹੇਰੀ ਵਿਚ ਤੀਰ –
ਸਰਹਿੰਦ ਨਹਿਰ ‘ਚੋਂ ਸੁਰਿੰਦਰ ਸਿੰਘ ਦੀ ਤਲਾਸ਼ ਵਿਚ ਜੁਟੇ ਕੁਝ ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੁਲਸ ਅਜੇ ਵੀ ਹਨ੍ਹੇਰੇ ਵਿਚ ਤੀਰ ਮਾਰ ਰਹੀ ਹੈ ਕਿਉਂਕਿ ਸੋਨੀ ਸਿੰਘ ਦਾ ਜਿਸ ਤਰ੍ਹਾਂ ਦਾ ਪਿੱਛੋਕੜ ‘ਚ ਗੈਰ ਕਾਨੂੰਨੀ ਕੰਮਾਂ ਦਾ ਰਿਕਾਰਡ ਰਿਹਾ ਹੈ ਉਸ ਤੋਂ ਅਜਿਹਾ ਨਹੀਂ ਲੱਗਦਾ ਕਿ ਉਹ ਸੁਰਿੰਦਰ ਸਿੰਘ ਨੂੰ ਨਹਿਰ ਵਿਚ ਸੁੱਟਣ ਵਾਲੀ ਗੱਲ ਸਹੀ ਕਹਿ ਰਿਹਾ ਹੋਵੇ। ਕਿਉਂਕਿ ਉਹ ਕਈ ਅਪਰਾਧ ਕਰ ਚੁੱਕਿਆ।

ਕੀ ਕਹਿਣਾ ਹੈ ਡੀ.ਐੱਸ.ਪੀ. ਗਿੱਦੜਬਾਹਾ ਦਾ –
ਉਕਤ ਸਾਰੇ ਮਾਮਲੇ ਸੰਬੰਧੀ ਜਦੋਂ ਗਿੱਦੜਬਾਹਾ ਦੇ ਡੀ.ਐੱਸ.ਪੀ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਸ ਵੱਲੋਂ ਬੀਤੀ ਰਾਤ ਕਥਿਤ ਦੋਸ਼ੀ ਸੋਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਪੁਲਸ ਨੂੰ ਵੱਖ ਵੱਖ ਥਾਵਾਂ ਤੇ ਸੁਰਿੰਦਰ ਸਿੰਘ ਦੇ ਹੋਣ ਬਾਰੇ ਗੁੰਮਰਾਹ ਕਰਦਾ ਰਿਹਾ ਪਰੰਤੂ ਪੁਲਸ ਵੱਲੋਂ ਜਦੋਂ ਕੁਝ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਕਤ ਸੋਨੀ ਸਿੰਘ ਨੇ ਮੰਨਿਆ ਨੇ ਉਸਨੇ ਸਿਰਫ ਪੈਸਿਆ ਲਈ ਹੀ ਸੁਰਿੰਦਰ ਸਿੰਘ ਨੂੰ ਅਗਵਾ ਕੀਤਾ ਸੀ ਅਤੇ ਅਗਵਾ ਕਰਨ ਦੇ ਕੁਝ ਸਮੇਂ ਬਾਅਦ ਹੀ ਉਸਨੂੰ ਨਸ਼ੀਲੀਆਂ ਗੋਲੀਆਂ ਡ੍ਰਿੰਕ ਵਿਚ ਪਾ ਕੇ ਅਰਧ ਬੇਹੋਸ਼ੀ ਦੀ ਹਾਲਤ ਵਿਚ ਸਰਹਿੰਦ ਫੀਡਰ ਨਹਿਰ ਵਿਚ (ਘੱਗਾ-ਬੁਬਾਣੀਆ ਪੁਲ ਨੇੜੇ) ਧੱਕਾ ਦੇ ਕੇ ਉਸਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੋਨੀ ਸਿੰਘ ਦੀ ਨਿਸ਼ਾਨਦੇਹੀ ਤੇ ਨਹਿਰ ਵਿਚੋਂ ਗੋਤਾਖੋਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਸੋਨੀ ਸਿੰਘ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗਾ। ਜਦੋਂਕਿ ਅਜੇ ਤੱਕ ਸੁਰਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਸੋਨੀ ਸਿੰਘ ਨੂੰ ਲੈ ਕੇ ਖੌਫ਼ ਵਿਚ ਰਹੀ ਪੁਲਸ –

ਸੋਨੀ ਸਿੰਘ ਨੂੰ ਜਦੋਂ ਮੀਡੀਆ ਅੱਗੇ ਲਿਆਉਣ ਦੀ ਗੱਲ ਹੋਈ ਤਾਂ ਡੀ.ਐੱਸ.ਪੀ. ਰਾਜਪਾਲ ਸਿੰਘ ਹੁੰਦਲ ਵੱਲੋਂ ਮੁੱਖ ਮੁਨਸ਼ੀ ਨੂੰ ਫੋਨ ਕਰਨ ਦੇ ਬਾਵਜੂਦ ਵੀ ਪੁਲਸ ਨੇ ਪਹਿਲਾਂ ਇਸ ਬਾਰੇ ਐੱਸ.ਐੱਚ.ਓ. ਧਰਮਪਾਲ ਸ਼ਰਮਾਂ ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਸੋਨੀ ਸਿੰਘ ਦੇ ਭੱਜ ਜਾਣ ਦਾ ਡਰ ਪੁਲਸ ਨੂੰ ਇਸ ਕਦਰ ਸਤਾ ਰਿਹਾ ਸੀ ਕਿ ਉਸਨੂੰ ਲਾਕਅੱਪ ਵਿਚੋਂ ਬਾਹਰ ਲਿਆਉਣ ਤੋਂ ਪਹਿਲਾਂ ਥਾਣੇ ਦੇ ਮੁੱਖ ਦਰਵਾਜੇ ਨੂੰ ਬੰਦ ਕੀਤਾ ਗਿਆ ਅਤੇ ਦੋ ਪੁਲਸ ਕਰਮਚਾਰੀਆਂ ਵੱਲੋਂ ਪੂਰੀ ਸਖਤੀ ਨਾਲ ਸੋਨੀ ਸਿੰਘ ਦੀਆਂ ਬਾਹਾਂ ਪਕੜ ਕੇ ਉਸ ਨੂੰ ਮੀਡੀਆ ਅੱਗੇ ਪੇਸ਼ ਕੀਤਾ ਗਿਆ। ਜਿਸ ਤੋਂ ਲੱਗਦਾ ਹੈ ਕਿ ਪੁਲਸ ਨੂੰ ਆਪਣੇ ਆਪ ‘ਤੇ ਵੀ ਯਕੀਨ ਨਹੀਂ ਹੈ ਕਿ ਉਹ ਅਪਰਾਧੀ ਨੂੰ ਕਾਬੂ ਵਿਚ ਰੱਖ ਸਕੇਗੀ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top