You Are Here: Home » India » New Delhi » ਵੱਡਾ ਫੈਸਲਾ : ਹੁਣ ਨਹੀਂ ਖੜਕਣਗੇ ਧਾਰਮਿਕ ਸਥਾਨਾਂ ‘ਤੇ ਲਾਊਡ ਸਪੀਕਰ!

ਵੱਡਾ ਫੈਸਲਾ : ਹੁਣ ਨਹੀਂ ਖੜਕਣਗੇ ਧਾਰਮਿਕ ਸਥਾਨਾਂ ‘ਤੇ ਲਾਊਡ ਸਪੀਕਰ!



ਇਲਾਹਾਬਾਦ: ਯੂ.ਪੀ. ਵਿੱਚ ਧਾਰਮਿਕ ਸਥਾਨਾਂ ‘ਤੇ ਵੱਜਣ ਵਾਲੇ ਲਾਊਡ ਸਪੀਕਰ ਹੁਣ ਹਟਾ ਦਿੱਤੇ ਜਾਣਗੇ। ਗਾਜ ਸਿਰਫ ਉਨ੍ਹਾਂ ‘ਤੇ ਡਿੱਗੇਗੀ ਜਿਨ੍ਹਾਂ ਨੇ ਇਸ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਲਈ। ਇਲਾਹਾਬਾਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਅਜਿਹੇ ਮੰਦਰ, ਮਸਜ਼ਿਦ ਤੇ ਗੁਰਦਵਾਰਿਆਂ ਬਾਰੇ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਦਰਅਸਲ ਮਾਮਲਾ ਪ੍ਰਦੂਸ਼ਣ ਨੂੰ ਰੋਕਣ ਦਾ ਹੈ, ਜਿਸ ਨਾਲ ਸਾਰੇ ਜੂਝ ਰਹੇ ਹਨ। ਧਾਰਮਿਕ ਥਾਵਾਂ ‘ਤੇ ਲਾਊਡ ਸਪੀਕਰ ਆਪਣੀ ਮਰਜ਼ੀ ਨਾਲ ਵੱਜਦੇ ਰਹਿੰਦੇ ਹਨ ਪਰ ਯੂਪੀ ਵਿੱਚ ਹੁਣ ਅਜਿਹਾ ਨਹੀਂ ਹੋਵੇਗਾ। ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਬਿਨਾ ਇਜਾਜ਼ਤ ਲਾਊਡ ਸਪੀਕਰ ਵਜਾਉਣ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਸੂਬੇ ਦੇ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਨੂੰ ਕਿਹਾ ਹੈ ਜੋ ਅਜਿਹਾ ਕਰਦੇ ਹਨ। ਯੂ.ਪੀ ਦੇ ਪ੍ਰਮੁੱਖ ਗ੍ਰਹਿ ਸਕੱਤਰ ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਐਮ. ਨੂੰ ਚਿੱਠੀ ਲਿਖ ਕੇ ਅਜਿਹੇ ਗੈਰਕਾਨੂੰਨੀ ਲਾਊਡ ਸਪੀਕਰਾਂ ਦਾ ਪਤਾ ਲਾਉਣ ਲਈ ਕਿਹਾ ਹੈ। ਹੁਣ ਮੰਦਰ ਹੋਵੇ ਮਸਜਿਦ ਜਾਂ ਗੁਰਦਵਾਰਾ, ਸਭ ਨੂੰ ਪ੍ਰਸ਼ਾਸ਼ਨ ਤੋਂ ਲਈ ਗਈ ਇਜਾਜ਼ਤ ਦੀ ਚਿੱਠੀ ਦਿਖਾਉਣੀ ਪਵੇਗੀ। ਅਜਿਹਾ ਨਾਂ ਹੋਣ ‘ਤੇ ਲਾਊਡ ਸਪੀਕਰ ਜ਼ਬਤ ਕਰ ਲਿਆ ਜਾਵੇਗਾ ਤੇ ਉਸ ਨੂੰ ਲਾਉਣ ਵਾਲੇ ਖਿਲਾਫ ਕਾਰਵਾਈ ਵੀ ਹੋਵੇਗੀ।

10 ਜਨਵਰੀ ਤੱਕ ਅਜਿਹੀਆਂ ਧਾਰਮਿਕ ਥਾਵਾਂ ਦੀ ਪਛਾਣ ਕਰ ਲੈਣ ਨੂੰ ਕਿਹਾ ਗਿਆ ਹੈ। ਯੂ.ਪੀ ਵਿੱਚ ਕਈ ਸ਼ਹਿਰਾਂ ਵਿੱਚ ਲਾਊਡ ਸਪੀਕਰ ਵਜਾਉਣ ਨੂੰ ਲੈ ਕੇ ਦੰਗੇ ਤੇ ਫਿਰਕੂ ਝਗੜੇ ਹੁੰਦੇ ਰਹਿੰਦੇ ਹਨ। ਇਹ ਵੀ ਤੈਅ ਹੈ ਕਿ ਹਾਈਕੋਰਟ ਦੇ ਆਦੇਸ਼ ‘ਤੇ ਕੁਝ ਥਾਵਾਂ ਉੱਪਰ ਵਿਵਾਦ ਵੀ ਹੋ ਜਾਵੇ। ਇਸ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਮਾਜਵਾਦੀ ਪਾਰਟੀ ਦੇ ਸਾਬਕਾ ਮੰਤਰੀ ਆਜ਼ਮ ਖ਼ਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਆਪਣੀ ਨੈਗਟਿਵ ਸੋਚ ਤੋਂ ਹਟ ਕੇ ਪਾਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ। ਲਾਊਡ ਸਪੀਕਰ ਜਿੱਥੇ ਲੱਗੇ ਹੋਏ ਹਨ, ਉਨ੍ਹਾਂ ਦੀ ਇਜਾਜ਼ਤ ਦਿੱਤੀ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਲੱਗਦੇ ਹਨ, ਉਹ ਪਰਮਿਸ਼ਨ ਤੋਂ ਬਾਅਦ ਲਗਾਏ ਜਾਣ। ਜਿੱਥੇ ਪਹਿਲਾਂ ਸਪੀਕਰ ਲੱਗੇ ਹਨ, ਉਨ੍ਹਾਂ ਨੂੰ ਲੱਗਾ ਰਹਿਣ ਦਿੱਤਾ ਜਾਵੇ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top