You Are Here: Home » Punjab » Amritsar » ਮੋਦੀ ਸਰਕਾਰ ਨੇ ਸਿਧੂ ਨੂੰ ਭੇਜਿਆ 500 ਕਰੋੜ ਦਾ ਤੋਹਫ਼ਾ !! (ਵੇਖੋ ਵੀਡੀਓ)

ਮੋਦੀ ਸਰਕਾਰ ਨੇ ਸਿਧੂ ਨੂੰ ਭੇਜਿਆ 500 ਕਰੋੜ ਦਾ ਤੋਹਫ਼ਾ !! (ਵੇਖੋ ਵੀਡੀਓ)



ਮੋਦੀ ਸਕਰਾਰ ਪੰਜਾਬ ਨੂੰ ਤਿੰਨ ਵੱਡੇ ਸ਼ਹਿਰਾਂ ਦੇ ਵਿਕਾਸ ਲਈ 500 ਕਰੋੜ ਰੁਪਏ ਦੇ ਫੰਡ ਦੇ ਚੁੱਕੀ ਹੈ। ਇਨ੍ਹਾਂ ਦੀ ਵਰਤੋਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਵਿਕਾਸ ਲਈ ਕੀਤੀ ਜਾਵੇਗੀ।ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਅੱਜ ਕੇਂਦਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਦੀ ਵਿਸ਼ੇਸ਼ ਟੀਮ ਅੰਮ੍ਰਿਤਸਰ ਦੌਰਾ ਕਰਨ ਆਈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਸ ਟੀਮ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਇਸ ਮੌਕੇ ਸਿੱਧੂ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ।


ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਤਿੰਨ ਸ਼ਹਿਰਾਂ ਦੇ ਵਿਕਾਸ ਲਈ 500 ਕਰੋੜ ਦੇ ਚੁੱਕੀ ਹੈ
ਇਸ ਮੌਕੇ ਸਿੱਧੂ ਨੇ ਇਸ ਟੀਮ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਵੀ ਕੀਤਾ। ਕੇਂਦਰੀ ਟੀਮ ਦੀ ਅਗਵਾਈ ਸ਼ਹਿਰੀ ਮਾਮਲੇ ਮੰਤਰਾਲੇ ਦੇ ਵਧੀਕ ਸਕੱਤਰ ਡਾਕਟਰ ਸਮੀਰ ਸ਼ਰਮਾ ਕਰ ਰਹੇ ਹਨ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top