You Are Here: Home » Punjab » ਅਸ਼ਲੀਲ ਗਾਲ੍ਹਾਂ ਪਰੋਸਣ ਜਾ ਰਹੀ ਹੈ ਪੰਜਾਬੀ ਫਿਲਮ “ਪੰਜਾਬ ਸਿੰਘ” (ਵੇਖੋ ਵੀਡੀਓ)

ਅਸ਼ਲੀਲ ਗਾਲ੍ਹਾਂ ਪਰੋਸਣ ਜਾ ਰਹੀ ਹੈ ਪੰਜਾਬੀ ਫਿਲਮ “ਪੰਜਾਬ ਸਿੰਘ” (ਵੇਖੋ ਵੀਡੀਓ)



ਪੰਜਾਬੀ ਫਿਲਮਾਂ ਤਰੱਕੀ ਦੀ ਰਾਹ ਵੱਲ, ਪੰਜਾਬੀ ਸਿਨੇਮਾਂ ਬੁਲੰਦੀਆਂ ਵੱਲ, ਨਵੇਂ ਰੋਜਗਾਰ , ਪਰ ਪੰਜਾਬੀ ਦੀਆਂ ਕੁਝ ਫਿਲਮਾਂ ਵਿਚਲੀ ਭਾਸ਼ਾ ਦਾ ਡਿਗਦਾ ਮਿਆਰ ਕਿਸੇ ਵੱਡੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ , ਜਿਥੇ ਅੱਜ ਨੰਗੇਜ, ਹਥਿਆਰ ਤੇ ਫੋਕੀ ਸ਼ੋਹਰਤ ਦਾ ਬੋਲਬਾਲਾ ਪੰਜਾਬੀ ਸੰਗੀਤ ਤੇ ਫਿਲਮਾਂ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਹੁਣ ਕੁਝ ਫਿਲਮਾਂ ਵਿੱਚ ਗੰਦੀ ਭਾਸ਼ਾ ਵੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ|
ਦੇਖੋ ਇਹ ਖਬਰ :

, ਜੀ ਹਾਂ ਹਿੰਦੀ ਫਿਲਮਾਂ ਦੀ ਤਰਜ ਤੇ ਕੁਝ ਫਿਲਮ ਨਿਰਮਾਤਾ ਫਿਲਮ ਦੀ ਕਹਾਣੀ ਦਾ ਹਵਾਲਾ ਦਿੰਦੇ ਹੋਏ ਅਸਲੀਲ ਗਾਲਾਂ ਦਰਸ਼ਕਾਂ ਨੂੰ ਪਰੋਸ ਰਹੇ ਹਨ , ਪੰਜਾਬੀ ਫਿਲਮ ਪੰਜਾਬ ਸਿੰਘ ਦਾ ਟ੍ਰੇਲਰ ਇਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਜਿਥੇ ਇੱਕ ਔਰਤ ਨੂੰ ਗਾਲ੍ਹਾਂ ਦਿੰਦੇ ਹੋਏ ਦਿਖਾਇਆ ਗਿਆ ਹੈ ਉਥੇ ਹੀ ਪੁਰਸ਼ ਕਲਾਕਾਰ ਵੀ ਉਹਨਾਂ ਸਬਦਾਂ ਦਾ ਪ੍ਰਯੋਗ ਕਰ ਰਹੇ ਹਨ ਜਿਹਨਾਂ ਨੂੰ ਹਰਗਿਜ਼ ਹੀ ਅਸੀਂ ਪਰਿਵਾਰ ਵਿੱਚ ਬੈਠ ਕੇ ਸੁਣ ਤੱਕ ਨਹੀਂ ਸਕਦੇ , ਇਥੇ ਇਹ ਦੱਸਣ ਵਾਲੀ ਗੱਲ ਹੈ ਕੇ ਫਿਲਮ ਨਿਰਮਾਤਾ ਵਲੋਂ ਉਹਨਾਂ ਸਬਦਾਂ ਨੂੰ ਬੀਪ ਨਾਲ ਦਿਖਾਉਣ ਦੀ ਬਜਾਏ ਨੰਗੇ ਲਫਜਾਂ ਨਾਲ ਦਿਖਾਇਆ ਗਿਆ ….ਫਿਲਮ ਪੰਜਾਬ ਸਿੰਘ ਦਾ ਟ੍ਰੇਲਰ ਪਿਛਲੇ ਦਿਨੀ ਯੂਟਿਊਬ ਉਪਰ ਰਲੀਜ ਕੀਤਾ ਗਿਆ ਹੈ , ਜਿਸ ਵਿੱਚ ਕਲਾਕਾਰ ਹੱਦ ਤੋਂ ਵਧ ਅਸਲੀਲ ਗਾਲਾ ਕਢਦੇ ਦਿਖਾਈ ਦੇ ਰਹੇ ਹਨ ….ਤੁਸੀਂ ਦੇਖੋ ਇਹ ਟ੍ਰੇਲਰ ਦੇ ਕੁਝ ਅੰਸ ਪਰ ਅਸੀਂ ਉਹਨਾਂ ਗਾਲਾਂ ਤੇ ਬੀਪ ਲਗਾ ਕੇ ਆਪਣਾ ਫਰਜ਼ ਨਿਭਾ ਰਹੇ ਹਾਂ….

ਫਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹੋਗੇ ਇਹ ਤਾਂ ਸਾਨੂੰ ਪਤਾ ਨਹੀਂ ਪਰ ਯਕੀਨ ਹੈ ਕੇ ਤੁਸੀਂ ਘਰ ਪਰਿਵਾਰ ਨਾਲ ਬੈਠ ਕੇ ਅਜਿਹੀ ਫਿਲਮ ਤਾਂ ਦੇਖੋਗੇ ਨਹੀਂ …ਫਿਲਮ ਨਿਰਮਾਤਾ ਗੁਰਜਿੰਦ ਮਾਨ ਹਨ ਤੇ ਇਸ ਫਿਲਮ ਵਿੱਚ ਇੱਕ ਭ੍ਰਸ਼ਟ ਐਮ ਐਲ ਏ ਦਾ ਕਿਰਦਾਰ ਨਿਭਾ ਰਹੀ ਹੈ ਥਿਏਟਰ ਕਲਾਕਾਰ ਅਨੀਤਾ ਦੇਵਗਨ , ਫਿਲਮ ਵਿੱਚ ਗੁਰਜਿੰਦ ਮਾਨ ਜਿਥੇ ਮੁਖ ਭੂਮਕਾ ਵਿੱਚ ਨਜਰ ਆ ਰਿਹਾ ਹੈ ਉਥੇ ਹੀ ਗਾਇਕ ਸਾਰਥੀ ਕੇ ਆਪਣੀ ਫਿਲਮੀ ਪਾਰੀ ਇਸ ਫਿਲਮ ਤੋਂ ਸੁਰੂ ਕਰਨ ਜਾ ਰਿਹਾ ਹੈ ..ਫਿਲਮ ਦਾ ਇੱਕ ਚੰਗਾ ਪਹਿਲੂ ਇਹ ਵੀ ਹੈ ਕੇ ਇਸਨੇ ਆਪਣੇ ਸਾਰੇ ਪੋਸਟਰ ਪੰਜਾਬੀ ਵਿੱਚ ਬਣਵਾਏ ਹਨ , ਪਰ ਫਿਲਮ ਵਿਚਲੇ ਸੰਵਾਦ ਕੀਤੇ ਨਾ ਕੀਤੇ ਸਾਡੇ ਸਭਿਆਚਾਰ ਨੂੰ ਢਾਹ ਲਾਉਂਦੇ ਦਿਖ ਰਹੇ ਹਨ ….ਇਸ ਬਾਰੇ ਆਪ ਸਭ ਦੇ ਕੀ ਵਿਚਾਰ ਹਨ ਕੁਮੈਂਟ ਬਾਕਸ ਵਿੱਚ ਜਰੁਰ ਦੱਸਣਾ ਜੀ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top