You Are Here: Home » Punjab » Gurdaspur » ਇਹ ਬੈਂਕ ਡਿਫਾਲਟਰ ਕਰਜਦਾਰਾਂ ਤੋਂ ਇੰਝ ਕਰੇਗੀ ਰਿਕਵਰੀ (ਵੇਖੋ ਵੀਡੀਓ)

ਇਹ ਬੈਂਕ ਡਿਫਾਲਟਰ ਕਰਜਦਾਰਾਂ ਤੋਂ ਇੰਝ ਕਰੇਗੀ ਰਿਕਵਰੀ (ਵੇਖੋ ਵੀਡੀਓ)



ਗੁਰਦਸਪੂਰ (ਰਛਪਾਲ ਸਿੰਘ ) ਹੁਣ ਕੇਂਦਰੀ ਸਹਿਕਾਰੀ ਬੈਂਕ ਗੁਰਦਸਪੁਰ ਤੋਂ ਡਿਫਾਲਟਰ ਕਰਜਦਾਰਾਂ ਦੇ ਘਰਾਂ ਦੇ ਬਾਹਰ ਧਰਨਾ ਲਾਕੇ ਪ੍ਰਦਰਸਨ ਕਰੇਗੀ , ਬੈੰਕ ਸਹਿਕਾਰੀ ਐਕਟ ਦੇ ਤਹਿਤ ਜਿਥੇ ਕਨੂਨੀ ਕਾਰਵਾਈ ਕਰੇਗੀ ਉਥੇ ਹੀ ਡਿਫਾਲਟਰ ਕਰਜਦਾਰਾਂ ਦੇ ਘਰਾਂ ਦੇ ਬਾਹਰ ਧਰਨਾ ਦੇਵੇਗੀ , ਇਹ ਧਰਨਾ ਤਦ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਕਰਜਦਾਰ ਬੈੰਕ ਦੇ ਪੈਸੇ ਵਾਪਸ ਨਹੀਂ ਕਰੇਗਾ
ਵੇਖੋ ਵੀਡੀਓ

…ਇਹ ਫੈਸਲਾ ਬੈਂਕ ਨੇ ਡਿਫਾਲਟਰਾਂ ਦੀ ਵਧ ਰਹੀ ਗਿਣਤੀ ਦੇ ਚਲਦੇ ਲਿਆ ਗਿਆ ਹੈ , ਕੇਂਦਰੀ ਸਹਿਕਾਰੀ ਬੈਂਕ ਗੁਰਦਸਪੁਰ ਜੀ ਐਮ ਮਨਬੀਰ ਸਿੰਘ ਮੁਤਾਬਿਕ ਉਹਨਾਂ ਦੀ ਬੈਕ ਜਿਲ੍ਹਾ ਗੁਰਦਾਸਪੁਰ ਤੇ ਜਿਲ੍ਹਾ ਪਠਾਨਕੋਟ ਕਵਰ ਕਰਦਾ ਹੈ , ਇਸਦੀਆਂ 44 ਬ੍ਰਾਂਚਾ ਵਿਚ ਹੁਣ ਤੱਕ 250 ਵੱਡੇ ਅਤੇ 12 ਸੋ ਛੋਟੇ ਕਰਜ਼ਦਾਰ ਡਿਫਾਲਟਰ ਹਨ ਜਿਹਨਾਂ ਖਿਲਾਫ਼ 103 ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ ….

ਬੈਂਕ ਇਹ ਕਦਮ ਡਿਫਾਲਟਰ ਕਰਜਦਾਰਾਂ ਨੂੰ ਬਾਰ ਨੋਟਿਸ ਦੇਣ ਤੋਂ ਬਾਅਦ ਚੁੱਕ ਰਹੀ ਹੈ …ਬੈੰਕ ਅਧਿਕਾਰੀਆਂ ਦਾ ਕਹਿਣਾ ਹੈ ਕੇ ਕਰਜਦਾਰ ਖੁਦ ਤਾਂ ਐਸ਼ੋ ਆਰਾਮ ਦੀ ਜਿੰਦਗੀ ਬਸਰ ਕਰ ਰਹੇ ਹਨ ਪਰ ਬੈਂਕ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ …

ਫਿਲਹਾਲ ਬੈਂਕ ਦੇ ਇਸ ਕਦਮ ਨਾਲ ਉਹਨਾਂ ਡਿਫਾਲਟਰ ਕਰਜਦਾਰਾਂ ਦੀਆਂ ਮੁਸ਼ਕਿਲਾਂ ਚ’ ਵਾਧਾ ਹੋਵੇਗਾ ਜੋ ਕਰਜ਼ ਲੈਕੇ ਵਾਪਸ ਮੋੜਨ ਦਾ ਨਾਮ ਨਹੀਂ ਲੈ ਰਹੇ

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top