You Are Here: Home » Punjab » Ferozpur » ਪਾਕਿਸਤਾਨ ਮੁਰਦਾਬਾਦ ਦੇ ਨਾਅਰਿਆਂ ਵਿੱਚ ਹੋਇਆ ਸਹੀਦ ਜਗਸੀਰ ਸਿੰਘ ਦਾ ਸਸਕਾਰ (ਦੇਖੋ ਵੀਡੀਓ)

ਪਾਕਿਸਤਾਨ ਮੁਰਦਾਬਾਦ ਦੇ ਨਾਅਰਿਆਂ ਵਿੱਚ ਹੋਇਆ ਸਹੀਦ ਜਗਸੀਰ ਸਿੰਘ ਦਾ ਸਸਕਾਰ (ਦੇਖੋ ਵੀਡੀਓ)ਫਿਰੋਜਪੁਰ (ਪੰਕਜ ਕੁਮਾਰ ) ਸ਼ਹੀਦ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹਜ਼ਾਰਾ ਸੇਜਲ ਅੱਖਾਂ ਵੱਲੋਂ ਸ਼ਹੀਦ ਨੂੰ ਅੰਤਿਮ ਵਿਦਾਇਗੀ ਸ਼ਹੀਦ ਜਗਸੀਰ ਸਿੰਘ ਅਮਰ ਰਹੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਲਗਾਏ ਗਏ ਨਾਅਰੇ
ਵੇਖੋ ਵੀਡੀਓ

ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫ਼ੌਜ ਦੇ ਹਮਲੇ ਵਿਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਪੁੱਤਰ ਸ੍ਰ: ਅਮਰਜੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਲੋਹਗੜ੍ਹ ਠਾਕਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੀ ਦੇਹ ਕੱਲ੍ਹ ਫ਼ੌਜ ਵੱਲੋਂ ਹੈਲੀਕਾਪਟਰ ਰਾਹੀਂ ਜੰਮੂ ਤੋਂ ਫ਼ਿਰੋਜ਼ਪੁਰ ਲਿਆਂਦੀ ਗਈ ਤੇ ਅੱਜ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਪਿੰਡ ਲੈ ਕੇ ਗਏ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਹੀਦ ਦਾ ਇੰਤਜ਼ਾਰ ਕਰ ਰਹੇ ਸਨ। ਜਿਉਂ ਹੀ ਸ਼ਹੀਦ ਜਗਸੀਰ ਸਿੰਘ ਦੀ ਦੇਹ ਪਿੰਡ ਪੁੱਜੀ ਤਾਂ ਸਮੁੱਚੇ ਇਲਾਕੇ ‘ਚ ਭਾਰੀ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੇਜਲ ਅੱਖਾਂ ਨਾਲ ਸ਼ਹੀਦ ਜਗਸੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸ਼ਹੀਦ ਜਗਸੀਰ ਸਿੰਘ ਅਮਰ ਰਹੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ , ਫ਼ੌਜ ਤੇ ਪੁਲੀਸ ਅਧਿਕਾਰੀਆਂ, ਬੀ.ਐੱਸ.ਐਫ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਹੀਦ ਦੀ ਦੇਹ ‘ਤੇ ਫੁੱਲ ਮਲਾਵਾਂ ਭੇਟ ਕੀਤੀਆਂ।

ਸ਼ਹੀਦ ਜਗਸੀਰ ਸਿੰਘ 2004 ਵਿੱਚ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਤੇ 32 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹਾਦਤ ਦਾ ਜਾਮ ਪੀ ਗਿਆ। ਉਹ ਆਪਣੇ ਪਿੱਛੇ ਮਾਤਾ ਗੁਰਮੀਤ ਕੌਰ, ਪਿਤਾ ਅਮਰਜੀਤ ਸਿੰਘ, ਪਤਨੀ ਮਹਿੰਦਰਪਾਲ ਕੌਰ, ਦੋ ਬੇਟੀਆਂ ਨਗਮਜੀਤ ਕੌਰ, ਗੁਰਨੀਤ ਕੌਰ ਤੇ ਇੱਕ ਬੇਟਾ ਜਗਦੀਸ਼ ਅਤੇ ਭੈਣ ਪਵਨਦੀਪ ਕੌਰ ਤੇ ਛੋਟਾ ਭਰਾ ਜਸਬੀਰ ਸਿੰਘ ਛੱਡ ਗਿਆ। ਅੰਤਿਮ ਸਸਕਾਰ ਮੌਕੇ ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ ਭਰਾ ਸ੍ਰ: ਜਸਬੀਰ ਸਿੰਘ ਵੱਲੋਂ ਦਿੱਤੀ ਗਈ ।

ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਜਗਸੀਰ ਸਿੰਘ ਦੀ ਸ਼ਹਾਦਤ ਅਤੇ ਬਹਾਦਰੀ ਤੇ ਪੂਰੇ ਦੇਸ਼ ਨੂੰ ਮਾਣ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਧਰ ਇਸ ਮੌਕੇ ਤੇ ਭਾਜਪਾ ਨੇਤਾ ਕਮਲ ਸ਼ਰਮਾ ਨੇ ਵੀ ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਪਹੁੰਚ ਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿਤੀ ਤੇ ਸ਼ਹੀਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਇਸ ਮੌਕੇ ਡੀ.ਆਈ.ਜੀ. ਸ੍ਰੀ. ਬੀ. ਐੱਸ. ਰਾਜਪਰੋਹਿਤ (ਬੀ.ਐੱਸ.ਐੱਫ), ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਭੁਪਿੰਦਰ ਸਿੰਘ ਸਿੱਧੂ, ਜਥੇਦਾਰ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ, ਸ੍ਰੀ ਕਮਲ ਸ਼ਰਮਾ ਸਾਬਕਾ ਭਾਜਪਾ ਪ੍ਰਧਾਨ ਪੰਜਾਬ, ਕਾਂਗਰਸੀ ਆਗੂ ਸ੍ਰ. ਜਸਮੇਲ ਸਿੰਘ ਲਾਡੀ ਗਹਿਰੀ, ਸ੍ਰ. ਹਰਜੀਤ ਸਿੰਘ ਸੰਧੂ ਐੱਸ.ਡੀ.ਐੱਮ, ਸ੍ਰ. ਮਨਜੀਤ ਸਿੰਘ ਤਹਿਸੀਲਦਾਰ, ਡਿਪਟੀ ਡਾਇਰੈਕਟਰ ਸੈਨਿਕ ਵੈੱਲਫੇਅਰ ਬੋਰਡ ਲੈਫ਼ਟੀਨੈਂਟ ਕਰਨਲ (ਰਿਟਾ) ਅਮਰਬੀਰ ਸਿੰਘ ਚਹਿਲ, ਲੈਫ਼ਟੀਨੈਂਟ ਵਿਨੋਦ ਕੁਮਾਰ, ਸੂਬੇਦਾਰ ਸਵਰਨ ਸਿੰਘ, ਸੀ.ਐੱਚ.ਐੱਮ. ਮਨਮੋਹਨ ਕੁਮਾਰ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਸ੍ਰੀ ਜੁਗਰਾਜ ਕਟੋਰਾ ਸਮੇਤ ਵੱਡੀ ਗਿਣਤੀ ਵਿੱਚ ਫੌਜ਼, ਬੀ.ਐੱਸ.ਐੱਫ, ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ, ਰਾਜਸੀ, ਧਾਰਮਿਕ ਆਗੂਆਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top