You Are Here: Home » Punjab » Ferozpur » ਰਸਤੇ ਦੇ ਝਗੜੇ ‘ਚ ਮਾਂ-ਪੁੱਤ ਨੂੰ ਰਾਹ ‘ਚ ਵੱਢਿਆ, ਧੀ ਨੇ ਚੀਖ ਚੀਖ ਦੱਸੇ ਆਰੋਪੀਆਂ ਦੇ ਨਾਮ

ਰਸਤੇ ਦੇ ਝਗੜੇ ‘ਚ ਮਾਂ-ਪੁੱਤ ਨੂੰ ਰਾਹ ‘ਚ ਵੱਢਿਆ, ਧੀ ਨੇ ਚੀਖ ਚੀਖ ਦੱਸੇ ਆਰੋਪੀਆਂ ਦੇ ਨਾਮਰਿਪੋਰਟ ਪੰਕਜ ਕੁਮਾਰ
ਫਿਰੋਜਪੁਰ ਵਿੱਚ ਆਪਸੀ ਰੰਜਿਸ਼ ਦਾ ਐਸਾ ਨੰਗਾ ਨਾਚ ਹੋਇਆ ਕਿ ਇਕ ਧਿਰ ਨੇ ਦੂਸਰੀ ਧਿਰ `ਤੇ ਕਾਤਲਾਨਾ ਹਮਲਾ ਕਰਕੇ ਮਾਂ-ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਹ ਘਟਨਾ ਕਸਬਾ ਮਮਦੋਟ ਦੀ ਹੈ, ਜਿਥੇ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਵਿੱਚ ਚੱਲੇ ਤੇਜ਼ਧਾਰ ਹਥਿਆਰਾਂ ਨੇ ਇਕ ਘਰ ਦੀ ਔਰਤ ਤੇ ਉਸਦੇ ਪੁੱਤਰ ਨੂੰ ਚੰਦ ਮਿੰਟਾਂ ਵਿਚ ਹੀ ਮੌਤ ਦੀ ਨੀਂਦ ਸੁਲਾ ਦਿੱਤਾ।
Watch Video

ਦਰਅਸਲ ਲੰਬੇ ਸਮੇਂ ਤੋਂ ਰਾਹ ਨੂੰ ਲੈ ਕੇ ਖੜਕਦੀ ਆ ਰਹੀ ਦੋ ਪਰਿਵਾਰਾਂ ਦੀ ਲੜਾਈ ਨੇ ਅੱਜ ਖੂਨੀ ਰੰਗ ਅਖਤਿਆਰ ਕਰ ਲਿਆ। ਆਪਣੇ ਭਰਾ ਤੇ ਮਾਂ ਦੇ ਹੋਏ ਕਤਲ ਦੇ ਜਿੰਮੇਵਾਰਾਂ ਦਾ ਚੀਖ-ਚੀਖ ਕੇ ਨਾਮ ਲੈ ਰਹੀ ਪੀੜਤ ਲੜਕੀ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਇਨਸਾਫ ਦੀ ਅਪੀਲ ਕੀਤੀ

ਉਧਰ ਪੁਲਿਸ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰ ਕਰ ਲੈਣ ਦੀ ਗੱਲ ਕਹਿ ਰਹੀ ਹੈ …

ਫਿਲਹਾਲ ਚੜਦੇ ਸਾਲ ਚ’ ਹੀ ਇਸ ਖੂਨੀ ਵਾਰਦਾਤ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕੇ ਜਦ ਤੱਕ ਇਨਸਾਨ ਨਫਰਤ ਅਤੇ ਲਾਲਚ ਦਾ ਤਿਆਗ ਨਹੀਂ ਕਰਦਾ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਹੀ ਰਹਿਣਗੀਆਂ ..

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top