You Are Here: Home » Mumbai » ਸ਼ਾਹਰੁਖ ਦੀ ‘ਜ਼ੀਰੋ’ ਤੋਂ ਉੱਠਿਆ ਪਰਦਾ

ਸ਼ਾਹਰੁਖ ਦੀ ‘ਜ਼ੀਰੋ’ ਤੋਂ ਉੱਠਿਆ ਪਰਦਾ



    
ਮੁੰਬਈ: ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ‘ਰਾਂਝਨਾ’ ਤੇ ‘ਤੰਨੂ ਵੈਡਜ਼ ਮੰਨੂ’ ਵਰਗੀਆਂ ਫਿਲਮਾਂ ਬਣਾਉਣ ਵਾਲੇ ਅਨੰਦ ਐਲ ਰਾਏ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਨਾਂ ‘ਜ਼ੀਰੋ’ ਹੈ। ਲੰਮੇ ਸਮੇਂ ਤੋਂ ਸ਼ਾਹਰੁਖ ਖਾਨ ਤੇ ਨਿਰਦੇਸ਼ਕ ਅਨੰਦ ਐਲ ਰਾਏ ਦੀ ਆਉਣ ਵਾਲੀ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਸੀ।

ਇਸ ਫਿਲਮ ਵਿੱਚ ਸ਼ਾਹਰੁਖ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਵਿੱਚ ਹਨ। ਇੱਕ ਮਿੰਟ ਦੇ ਟੀਜ਼ਰ ਬੇਹੱਦ ਰੋਮਾਂਚਕ ਹੈ। ਫਿਲਮ ਵਿੱਚ ਸ਼ਾਹਰੁਖ ਖਾਨ ਬੌਣੇ ਦੇ ਰੂਪ ਵਿੱਚ ਮੁਹੰਮਦ ਰਫੀ ਦੇ ਗਾਣੇ ਉੱਪਰ ਡਾਂਸ ਕਰ ਰਹੇ ਹਨ ਜਿਸ ਦਾ ਟਾਈਟਲ ਹੈ “ਇਸ ਦੀਵਾਨੇ ਦਿਲ ਨੇ ਕਿਆ ਜਾਦੂ ਚਲਾਇਆ”।

ਇਹ ਫਿਮਲ 21 ਦਸੰਬਰ 2018 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।

About The Author

Journalist

Number of Entries : 3029

Leave a Comment

Close
Please support the site
By clicking any of these buttons you help our site to get better
Scroll to top