You Are Here: Home » Punjab » Ferozpur » ਟਰੇਨਿੰਗ ਕੈਂਪ `ਤੇ ਹੋਏ ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਸ਼ਹੀਦ

ਟਰੇਨਿੰਗ ਕੈਂਪ `ਤੇ ਹੋਏ ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਸ਼ਹੀਦ



ਫਿਰੋਜ਼ਪੁਰ: ਦੇਸ਼ ਦੀ ਸਰਹੱਦ ‘ਤੇ ਇੱਕ ਹੋਰ ਪੰਜਾਬੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਜੰਮੂ-ਕਸ਼ਮੀਰ ਵਿੱਚ ਟਰੇਨਿੰਗ ਕੈਂਪ `ਤੇ ਹੋਏ ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ ਹੋ ਗਿਆ। ਇਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਲੋਹਗੜ੍ਹ ਵਿੱਚ ਜਵਾਨ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਇੱਕ ਦੀ ਅੱਖ ਭਰ ਆਉਂਦੀ ਹੈ। ਦੋ ਲੜਕੀਆਂ ਤੇ ਇੱਕ ਲੜਕੇ ਦੇ ਬਾਪ ਜਗਸੀਰ ਸਿੰਘ ਦੀ ਸ਼ਹਾਦਤ `ਤੇ ਦੁੱਖ ਜ਼ਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਪੁੱਤਰ ਨੇ ਦੇਸ਼ ਲੇਖੇ ਆਪਣੀ ਜਾਨ ਲਾਈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਨੇੜਲੇ ਪਿੰਡ ਲੋਹਗੜ੍ਹ ਦਾ ਜਵਾਨ ਜਗਸੀਰ ਸਿੰਘ ਭਰ ਜਵਾਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।

ਆਪਣੇ ਪਤੀ ਨੂੰ ਯਾਦ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਬੀਤੀ ਰਾਤ ਵੀ ਉਸ ਦੀ ਜਗਸੀਰ ਸਿੰਘ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਸੀ ਕਿ ਛੁੱਟੀ ਮਨਜ਼ੂਰ ਹੋ ਗਈ ਹੈ ਤੇ ਸੋਮਵਾਰ ਉਹ ਪਿੰਡ ਪਹੁੰਚ ਜਾਵੇਗਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਗਏ ਜਗਸੀਰ ਸਿੰਘ ਨੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਨੌਕਰੀ ਤੋਂ ਫਾਰਗ ਹੋ ਕੇ ਆਪਣੇ ਪਰਿਵਾਰ ਨਾਲ ਰਹਿ ਬੱਚਿਆਂ ਦਾ ਪਾਲਣ-ਪੋਸ਼ਣ ਆਪਣੇ ਢੰਗ ਨਾਲ ਕਰੇਗਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਆਪਣੇ ਲੜਕੇ ਦੀ ਸ਼ਹਾਦਤ `ਤੇ ਮਾਣ ਕਰਦਿਆਂ ਜਵਾਨ ਦੇ ਪਿਤਾ ਅਮਰਜੀਤ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਸਾਲ 2004 ਵਿੱਚ ਭਰਤੀ ਹੋਏ ਜਗਸੀਰ ਨੂੰ ਬਚਪਨ ਤੋਂ ਹੀ ਦੇਸ਼ ਦੀ ਸੇਵਾ ਖਾਤਰ ਫੌਜ ਵਿੱਚ ਜਾਣ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਜਗਸੀਰ ਆਪਣੀ ਸਰਵਿਸ ਤਕਰੀਬਨ ਪੂਰੀ ਕਰ ਚੁੱਕਾ ਸੀ, ਪਰ ਦੇਸ਼ ਭਗਤੀ ਦੇ ਰੰਗ ਨੇ ਉਸ ਨੂੰ ਰਿਟਾਇਰਮੈਂਟ ਨਾ ਲੈਣ ਲਈ ਪ੍ਰੇਰਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੀ ਛੁੱਟੀ ਦੌਰਾਨ ਉਸ ਨੇ ਵਾਅਦਾ ਵੀ ਕੀਤਾ ਸੀ ਕਿ ਬੱਚਿਆਂ ਖਾਤਰ ਹੁਣ ਆਪਣੀ ਡਿਊਟੀ ਤੋਂ ਫਾਰਗ ਹੋ ਪਰਿਵਾਰ ਨਾਲ ਰਹੇਗਾ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top