You Are Here: Home » Punjab » Gurdaspur » ਨਵੇਂ ਸਾਲ ਦੀ ਆਮਦ ‘ਤੇ ਬਟਾਲਾ ‘ਚ ਵਿਛੇ ਸੱਥਰ

ਨਵੇਂ ਸਾਲ ਦੀ ਆਮਦ ‘ਤੇ ਬਟਾਲਾ ‘ਚ ਵਿਛੇ ਸੱਥਰ



ਗੁਰਦਾਸਪੁਰ: ਜਦੋਂ ਜ਼ਿਆਦਾਤਰ ਲੋਕ ਨੱਚ-ਟੱਪ ਕੇ ਨਵੇਂ ਸਾਲ 2018 ਦੀ ਖੁਸ਼ਾਮਦ ਕਰ ਰਹੇ ਸਨ, ਤਾਂ ਉੱਥੇ ਕੁਝ ਬਦਨਸੀਬ ਅਜਿਹੇ ਵੀ ਸਨ ਜਿਨ੍ਹਾਂ ਦੇ ਵਿਹੜੇ ਨਵੇਂ ਸਾਲ ਵਾਲੇ ਦਿਨ ਸੱਥਰ ਵਿਛ ਗਏ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦਾ ਹੈ, ਜਿੱਥੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੇ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਤਿੰਨੇ ਕਾਰ ਸਵਾਰ ਨੌਜਵਾਨ ਇੱਕ-ਦੂਜੇ ਦੇ ਭਰਾ ਹਨ।

ਤਿੰਨੇ ਨੌਜਵਾਨ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਬਾਅਦ ਬੀਤੀ ਦੇਰ ਰਾਤ ਜਦੋਂ ਬਟਾਲਾ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰਖ਼ਤ ਨਾਲ ਟਕਰਾ ਗਈ। ਇਸ ਘਟਨਾ ਵਿੱਚ ਚਾਲਕ ਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਉਕਤ ਨੌਜਵਾਨਾਂ ਵਿੱਚੋਂ ਗੁਰਪ੍ਰੀਤ ਸਿੰਘ ਵਿਦੇਸ਼ ਤੋਂ ਵਾਪਸ ਆਇਆ ਹੋਇਆ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਲਕ ਮਨਪ੍ਰੀਤ ਦੀ ਲਾਸ਼ ਨੂੰ ਕੱਢਣ ਵਿੱਚ ਪੁਲਿਸ ਨੂੰ ਸਖ਼ਤ ਮਿਹਨਤ ਕਰਨੀ ਪਈ।

ਇਸ ਘਟਨਾ ਨੇ ਮ੍ਰਿਤਕ ਦੇ ਪਰਿਵਾਰ ‘ਤੇ ਦੁੱਖਾਂ ਦਾ ਕਹਿਰ ਢਾਹ ਦਿੱਤਾ। ਪਰਿਵਾਰ ਵਾਲੇ ਕਹਿ ਰਹੇ ਹਨ ਕਿ ਹੋ ਸਕਦਾ ਹੈ ਕਿ ਉਨ੍ਹਾਂ ਪਾਰਟੀ ਦੌਰਾਨ ਕਿਸੇ ਅਜਿਹੀ ਚੀਜ਼ ਦਾ ਸੇਵਨ ਕੀਤਾ ਹੋਇਆ ਹੋਵੇ, ਜੋ ਇਸ ਹਾਦਸੇ ਦਾ ਕਾਰਨ ਬਣਿਆ ਹੋਵੇ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top